Home » ਆਕਲੈਂਡ ਬੱਸ ‘ਚ ਚਾਕੂ ਨਾਲ ਹਮਲਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ…
Home Page News New Zealand Local News NewZealand

ਆਕਲੈਂਡ ਬੱਸ ‘ਚ ਚਾਕੂ ਨਾਲ ਹਮਲਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਪਿਛਲੇ ਦਿਨੀਂ ਆਕਲੈਂਡ ‘ਚ ਇੱਕ ਬੱਸ ਵਿੱਚ ਚਾਕੂ ਮਾਰਨ ਦੇ ਮਾਮਲੇ ਵਿਚ ਇਕ 21 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੂੰ 16 ਫਰਵਰੀ ਨੂੰ ਸ਼ਾਮ 8:10 ਵਜੇ ਦੇ ਕਰੀਬ ਸਾਇਮੰਡਸ ਸਟਰੀਟ ‘ਤੇ ਘਟਨਾ ਲਈ ਬੁਲਾਇਆ ਗਿਆ ਸੀ।ਜਿੱਥੇ ਇੱਕ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਜਾਇਆਂ ਗਿਆਂ ਸੀ।ਡਿਟੈਕਟਿਵ ਸੀਨੀਅਰ ਸਾਰਜੈਂਟ ਗ੍ਰੇਗ ਬ੍ਰਾਂਡ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦੇ ਦੋਸ਼ ਵਿੱਚ ਅਗਲੇ ਹਫਤੇ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਕੀਤਾ ਜਾਣਾ ਹੈ। ਪੁਲਿਸ ਨੇ ਕਿਹਾ ਕਿ ਇਸ ਘਟਨਾ ਸਬੰਧੀ ਕਿਸੇ ਹੋਰ ਦੀ ਭਾਲ ਨਹੀਂ ਹੈ।