ਪਾਕਿਸਤਾਨ ਨੂੰ ਵਿੱਤੀ ਸਹਾਇਤਾ ਲਈ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਨਾਲ ਗੱਲਬਾਤ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਚੀਨ ਤੋਂ 700 ਮਿਲੀਅਨ ਡਾਲਰ ਦੀ ਸਹਾਇਤਾ ਮਿਲੀ ਹੈ। ਵਿੱਤ ਮੰਤਰੀ ਇਸ਼ਾਕ ਡਾਰ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਪੁਸ਼ਟੀ ਕੀਤੀ ਹੈ। ਡਾਰ ਨੇ ਟਵੀਟ ਕੀਤਾ, ”ਸਟੇਟ ਬੈਂਕ ਆਫ਼ ਪਾਕਿਸਤਾਨ ਨੂੰ ਅੱਜ ‘ਚਾਈਨਾ ਡਿਵੈਲਪਮੈਂਟ ਬੈਂਕ’ ਤੋਂ 70 ਕਰੋੜ ਡਾਲਰ ਦੀ ਫੰਡਿੰਗ ਮਿਲੀ ਹੈ, ਜਿਸ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ “ਵਿਸ਼ੇਸ਼ ਮਿੱਤਰ” ਦਾ ਧੰਨਵਾਦ ਕੀਤਾ।”
ਸੁਰੱਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ”ਪਾਕਿਸਤਾਨ ਦਾ ਇਕ ਸਹਿਯੋਗੀ ਦੇਸ਼ ਹੈ, ਅਸੀਂ ਸਾਰੇ ਸੋਚ ਰਹੇ ਸੀ ਕਿ ਉਹ ਆਈਐੱਮਐੱਫ ਸਮਝੌਤੇ ਦੀ ਉਡੀਕ ਕਰ ਰਹੇ ਸਨ ਅਤੇ ਫਿਰ ਉਹ ਆਪਣੀ ਭੂਮਿਕਾ ਨਿਭਾਉਣਗੇ ਪਰ ਉਸ ਸਹਿਯੋਗੀ ਨੇ ਕੁਝ ਦਿਨ ਪਹਿਲਾਂ ਸਾਨੂੰ ਦੱਸਿਆ, ”ਅਸੀਂ ਤੁਹਾਨੂੰ ਸਿੱਧੇ ਤੌਰ ‘ਤੇ ਵਿੱਤੀ ਮਦਦ ਦੇ ਰਹੇ ਹਾਂ। ਇਨ੍ਹਾਂ ਗੱਲਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ, ਜੋ ਕੁਝ ਹਫ਼ਤੇ ਪਹਿਲਾਂ 2.9 ਅਰਬ ਅਮਰੀਕੀ ਡਾਲਰ ਦੇ ਹੇਠਲੇ ਪੱਧਰ ‘ਤੇ ਆ ਗਿਆ ਸੀ, ਹੁਣ ਵਧ ਕੇ 4 ਅਰਬ ਡਾਲਰ ਦੇ ਨੇੜੇ ਪਹੁੰਚ ਗਿਆ ਹੈ।”