Home » ਪੱਛਮੀ ਆਕਲੈਂਡ ‘ਚ ਇੱਕੋ ਸਟ੍ਰੀਟ ‘ਤੇ ਚਾਰ ਦਿਨਾਂ ਵਿੱਚ ਦੂਜੀ ਵਾਰ ਚੱਲੀ ਗੋਲੀ…
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਇੱਕੋ ਸਟ੍ਰੀਟ ‘ਤੇ ਚਾਰ ਦਿਨਾਂ ਵਿੱਚ ਦੂਜੀ ਵਾਰ ਚੱਲੀ ਗੋਲੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੱਛਮੀ ਆਕਲੈਂਡ ‘ਚ ਇੱਕ ਸਟ੍ਰੀਟ ‘ਤੇ ਚਾਰ ਦਿਨਾਂ ਵਿੱਚ ਦੂਜੀ ਵਾਰ ਗੱਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ।ਪੁਲਿਸ ਨੇ ਕਿਹਾ ਕਿ ਬੀਤੀ ਰਾਤ ਲਗਭਗ 1:30 ਵਜੇ ਦੇ ਕਰੀਬ ਮਿਲੀ ਸੂਚਨਾ ਤੇ ਉਹ ਮੈਸੀ ਵਿੱਚ ਇੱਕ ਪਤੇ ਵਿੱਚ ਹਾਜ਼ਰ ਹੋਏ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਦੇ ਪਹੁੰਚਣ ਮੌਕੇ ਕਥਿਤ ਤੌਰ ‘ਤੇ ਸ਼ਾਮਲ ਲੋਕ ਹੁਣ ਮੌਕੇ ‘ਤੇ ਮੌਜੂਦ ਨਹੀ ਸਨ ਅਤੇ ਘਟਨਾ ਦੀ ਪੁਲਿਸ ਜਾਂਚ ਜਾਰੀ ਹੈ।ਮੌਕੇ ‘ਤੇ ਮੌਜੂਦ ਕੁੱਝ ਲੋਕਾਂ ਨੇ ਇੱਕ ਅਖਬਾਰ ਨੂੰ ਦੱਸਿਆ ਕਿ ਇਕ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ ਮੌਕੇ ਤੇ ਭਾਰੀ ਪੁਲਿਸ ਅਧਿਕਾਰੀ ਜਾਇਦਾਦ ਦੇ ਬਾਹਰ ਅਤੇ ਸੜਕ ‘ਤੇ ਮੌਜੂਦ ਹਨ।ਦੱਸਿਆ ਜਾ ਰਿਹਾ ਹੈ ਕਿ ਇਸ ਗਲੀ ਵਿੱਚ ਗੋਲੀਬਾਰੀ ਦੀ ਇਹ ਚਾਰ ਦਿਨਾਂ ਵਿੱਚ ਵਾਪਰੀ ਦੂਜੀ ਘਟਨਾ ਹੈ।