Home » ਨੌਰਥ ਆਕਲੈਂਡ ‘ਚ ਚੋਰਾਂ ਨੇ ਫਿਰ ਕੁੱਝ ਸਟੋਰਾਂ ਨੂੰ ਬਣਾਇਆਂ ਨਿਸ਼ਾਨਾ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਚੋਰਾਂ ਨੇ ਫਿਰ ਕੁੱਝ ਸਟੋਰਾਂ ਨੂੰ ਬਣਾਇਆਂ ਨਿਸ਼ਾਨਾ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨੌਰਥ ਆਕਲੈਂਡ ‘ਚ ਅੱਜ ਤੜਕੇ ਸਵੇਰ ਚੋਰਾਂ ਵੱਲੋਂ ਕੁੱਝ ਦੁਕਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ 4.36 ਵਜੇ ਗਲੇਨਫੀਲਡ ਦੇ ਕੋਰੋਨੇਸ਼ਨ ਰੋਡ ‘ਤੇ ਇੱਕ ਸਟੋਰ ਚੋਰੀ ਸਬੰਧੀ ਸੂਚਨਾ ਮਿਲੀ ਸੀ ਜਿੱਥੇ ਚੋਰਾਂ ਵੱਲੋਂ ਸਟੋਰ ਦੀ ਭੰਨਤੌੜ ਕਰ ਚੋਰੀ ਕੀਤੀ ਗਈ ਹੈ।ਇਸ ਤੋ ਕੁੱਝ ਸਮੇਂ ਬਾਅਦ ਹੀ ਪੁਲਿਸ ਨੂੰ ਚਾਰਟਵੈਲ ਐਵੇਨਿਊ, ਗਲੇਨਫੀਲਡ ‘ਤੇ ਦੂਜੇ ਸਟੋਰ ‘ਤੇ ਚੋਰੀ ਦੀ ਕੋਸ਼ਿਸ਼ ਸਬੰਧੀ ਰਿਪੋਰਟ ਮਿਲੀ ਜਿੱਥੇ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਅਪਰਾਧੀ ਮੌਕੇ ਤੋਂ ਚਲੇ ਗਏ ਹਨ। ਘਟਨਾਵਾਂ ਬਾਰੇ ਪੁਲਿਸ ਪੁੱਛਗਿੱਛ ਜਾਰੀ ਹੈ ਪਰ ਸਮੇਂ ਅਤੇ ਸਥਾਨ ਦੀ ਨੇੜਤਾ ਨੂੰ ਦੇਖਦੇ ਹੋਏ, ਇਹ ਸੰਭਵ ਹੈ ਕਿ ਇਹਨਾਂ ਘਟਨਾਵਾਂ ਵਿੱਚ ਉਹੀ ਅਪਰਾਧੀ ਸ਼ਾਮਲ ਹੋਣ ਪੁਲਿਸ ਵੱਲੋਂ ਚੋਰਾਂ ਦੀ ਭਾਲ ਜਾਰੀ ਹੈ।