Home » 1000 ਫੁੱਟ ਤੋਂ ਡਿੱਗਾ Lufthansa ਦਾ ਜਹਾਜ਼, ਜਾਣੋ ਫਿਰ ਯਾਤਰੀਆਂ ਕੀ ਨਾਲ ਵਾਪਰਿਆ…
Home Page News India World World News

1000 ਫੁੱਟ ਤੋਂ ਡਿੱਗਾ Lufthansa ਦਾ ਜਹਾਜ਼, ਜਾਣੋ ਫਿਰ ਯਾਤਰੀਆਂ ਕੀ ਨਾਲ ਵਾਪਰਿਆ…

Spread the news

ਲੁਫਥਾਂਸਾ ਦੀ ਇਕ ਉਡਾਣ ਨੂੰ ਏਅਰ ਟਰਬੂਲੈਂਸ ਤੋਂ ਬਾਅਦ ਵਾਸ਼ਿੰਗਟਨ ਡੁਲੇਸ ਇੰਟਰਨੈਸ਼ਨਲ ਏਅਰਪੋਰਟ ਵੱਲ ਡਾਇਵਰਟ ਕਰ ਦਿੱਤਾ ਗਿਆ ਅਤੇ ਜਹਾਜ਼ ‘ਚ ਸਵਾਰ 7 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ। ਫਲਾਈਟ 469 ਆਸਟਿਨ, ਟੈਕਸਾਸ ਤੋਂ ਜਰਮਨੀ ਦੇ ਫਰੈਂਕਫਰਟ ਜਾ ਰਹੀ ਸੀ। ਉਦੋਂ ਹੀ ਗੜਬੜੀ ਕਾਰਨ ਕੁਝ ਯਾਤਰੀ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਫਲਾਈਟ ਨੂੰ ਵਰਜੀਨੀਆ ਦੇ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ ਗਿਆ। ਟੇਕਆਫ ਦੇ ਲਗਭਗ 90 ਮਿੰਟ ਬਾਅਦ ਇਕ ਛੋਟੀ ਪਰ ਗੰਭੀਰ ਗੜਬੜ ਪੈਦਾ ਹੋ ਗਈ। ਇਸ ਕਾਰਨ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਇਕ ਬਿਆਨ ‘ਚ ਕਿਹਾ ਕਿ ਏਅਰਬੱਸ A330 ਨੇ 37,000 ਫੁੱਟ (ਲਗਭਗ 11,300 ਮੀਟਰ) ਦੀ ਉਚਾਈ ‘ਤੇ ਗੰਭੀਰ ਗੜਬੜ ਦੀ ਰਿਪੋਰਟ ਕੀਤੀ। ਏਜੰਸੀ ਇਸ ਦੀ ਜਾਂਚ ਕਰ ਰਹੀ ਹੈ। ਆਸਟਿਨ ਦੇ 34 ਸਾਲਾ ਯਾਤਰੀ ਸੂਜ਼ਾਨ ਜ਼ਿਮਰਮੈਨ ਨੇ ਕਿਹਾ ਕਿ ਇਕ ਪਾਇਲਟ ਨੇ ਕੈਬਿਨ ਨੂੰ ਦੱਸਿਆ ਕਿ ਅਚਾਨਕ ਵਾਪਰੀ ਘਟਨਾ ਦੌਰਾਨ ਜਹਾਜ਼ ਲਗਭਗ 1000 ਫੁੱਟ (ਲਗਭਗ 305 ਮੀਟਰ) ਹੇਠਾਂ ਆ ਗਿਆ ਸੀ। ਜ਼ਿਮਰਮੈਨ 5 ਮਹੀਨਿਆਂ ਦੀ ਗਰਭਵਤੀ ਹੈ, ਜਿਸ ਨੇ ਦੱਸਿਆ ਕਿ ਖਾਣੇ ਦੌਰਾਨ ਅਚਾਨਕ ਹਵਾ ਚੱਲੀ ਅਤੇ ਜਹਾਜ਼ ਦੀ ਉਚਾਈ ਵਧ ਗਈ, ਜਿਸ ਤੋਂ ਬਾਅਦ ਅਸੀਂ 1000 ਫੁੱਟ ਹੇਠਾਂ ਡਿੱਗ ਗਏ।
ਉਨ੍ਹਾਂ ਦੱਸਿਆ ਕਿ 2 ਵਾਰ ਅਜਿਹਾ ਲੱਗ ਰਿਹਾ ਸੀ ਕਿ ਜਹਾਜ਼ ਅਚਾਨਕ ਹੇਠਾਂ ਡਿੱਗ ਰਿਹਾ ਹੈ। ਇਸ ਦੌਰਾਨ ਲੋਕ ਰੌਲਾ ਪਾ ਰਹੇ ਸਨ । ਇਹ ਕਾਫੀ ਹੈਰਾਨ ਕਰਨ ਵਾਲਾ ਸੀ। ਚੰਗੀ ਗੱਲ ਹੈ ਕਿ ਅਸੀਂ ਠੀਕ ਹਾਂ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫਲਾਈਟ ‘ਚ ਖਾਣਾ ਬੁਰੀ ਤਰ੍ਹਾਂ ਨਾਲ ਖਿੱਲਰਿਆ ਪਿਆ ਹੈ। ਇਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਗੜਬੜ ਬਹੁਤ ਗੰਭੀਰ ਸੀ।
ਕੀ ਹੈ ਏਅਰ ਟਰਬੂਲੈਂਸ
ਏਅਰ ਟਰਬੂਲੈਂਸ ਦੌਰਾਨ ਜਹਾਜ਼ ‘ਚ ਝਟਕੇ ਲੱਗਣ ਲੱਗਦੇ ਹਨ ਅਤੇ ਇਹ ਉੱਪਰ-ਹੇਠਾਂ ਵੀ ਹੋਣ ਲੱਗ ਪੈਂਦਾ ਹੈ। ਕਈ ਵਾਰ ਇਹ ਬਹੁਤ ਜ਼ਿਆਦਾ ਤਾਂ ਕਈ ਵਾਰ ਘੱਟ ਹੁੰਦਾ ਹੈ। ਗੜਬੜ ਦੇ ਦੌਰਾਨ ਜਹਾਜ਼ ਬਹੁਤ ਤੇਜ਼ੀ ਨਾਲ ਝਟਕੇ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਯਾਤਰੀ ਕਾਫੀ ਡਰ ਜਾਂਦੇ ਹਨ। ਉਨ੍ਹਾਂ ‘ਚੋਂ ਕਈਆਂ ਨੂੰ ਇਹ ਵੀ ਲੱਗਣ ਲੱਗ ਜਾਂਦਾ ਹੈ ਕਿ ਕਿਤੇ ਜਹਾਜ਼ ਕ੍ਰੈਸ਼ ਨਾ ਹੋ ਜਾਵੇ।