Home » ਪੰਜਾਬ ਦੇ ਹਾਲਾਤ ਦਿਨ-ਬ-ਦਿਨ ਹੋ ਰਹੇ ਹਨ ਖ਼ਰਾਬ-ਬਲਕੌਰ ਸਿੰਘ
Home Page News India India News

ਪੰਜਾਬ ਦੇ ਹਾਲਾਤ ਦਿਨ-ਬ-ਦਿਨ ਹੋ ਰਹੇ ਹਨ ਖ਼ਰਾਬ-ਬਲਕੌਰ ਸਿੰਘ

Spread the news

ਗਾਇਕ ਸ਼ੁੱਭਦੀਪ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਭਾਵੁਕ ਹੁੰਦਿਆਂ ਸਰਕਾਰ ’ਤੇ ਸਵਾਲ ਚੁੱਕੇ। ਪੁੱਤ ਦੇ ਪ੍ਰਸ਼ੰਸਕਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ ਬ ਦਿਨ ਖ਼ਰਾਬ ਹੋ ਰਹੇ ਹਨ ਅਤੇ ਵੱਸੋਂ ਬਾਹਰ ਹੋ ਗਏ ਹਨ।ਗੋਇੰਦਵਾਲ ਜੇਲ੍ਹ ਦੀ ਵੀਡੀਓ ਦੇਖੀ ਹੈ, ਜਿਸ ਵਿਚ ਇੰਨਾ ਬਦਮਾਸ਼ਾਂ ਦੇ ਹੌਂਸਲੇ ਬੁਲੰਦ ਹੋਏ ਨਜ਼ਰੀਂ ਪੈਂਦੇ ਹਨ। ਕਿਵੇਂ ਇਹ ਅਨਸਰ ਗਾਲ੍ਹਾਂ ਕੱਢ ਰਹੇ ਹਨ ਤੇ ਫਿਰ ਗੈਂਗਵਾਰ ਵਿਚ ਹੋਏ ਕਤਲ ਸਮੇਂ ਵੀਡੀਓੁ ਬਣਾ ਕੇ ਜ਼ਿੰਮੇਵਾਰੀਆਂ ਲੈ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਕਿਹਾ, ‘‘ਜੇ ਤੁਹਾਡੇ ਹੱਥ ਕੁਝ ਨਹੀਂ ਤਾਂ ਹੱਥ ਖੜ੍ਹੇ ਕਰ ਦਿਓ, ਆਪਣੇ ਆਪ ਗਵਰਨਰੀ ਰਾਜ ਲੱਗੂ ਜਾਂ ਕੋਈ ਨਾ ਕੋਈ ਹੱਲ ਤਾਂ ਜ਼ਰੂਰ ਹੋਊ ਸੂਬਾ ਸਰਕਾਰ ਨੂੰ ਚਲਾਉਣ ਦਾ। ਸਰਕਾਰ ਦਾ ਜਦੋਂ ਐਕਸ਼ਨ ਹੀ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਤਾਂ ਛੱਡ ਦਿਓ ਖਹਿੜਾ। ਇਸ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ, ‘‘ਜੇ ਬੋਲਦੇ ਹਾਂ ਤਾਂ ਮਾੜਾ ਲੱਗਦਾ ਹੈ। ਸਾਡੇ ਜਵਾਕ ਨੂੰ ਦੁਨੀਆ ਰੋ ਰਹੀ ਹੈ ਪਰ ਇਨਸਾਫ਼ ਦੀ ਉਮੀਦ ਨਜ਼ਰ ਨਹੀਂ ਆਉਂਦੀ। ਮੰਤਰੀ ਕਹਿੰਦੇ ਹਨ ਲਾਅ ਐਂਡ ਆਰਡਰ ਕਾਇਮ ਹੈ। ਫਿਰ ਮੰਤਰੀ ਬਿਨਾਂ ਸੁਰੱਖਿਆ ਇਕੱਲੇ ਸੜਕਾਂ ’ਤੇ ਨਿਕਲ ਕੇ ਦਿਖਾਉਣ। ਫਿਰ ਮੰਨਾਂਗੇ ਕਿ ਲਾਅ ਐਂਡ ਆਰਡਰ ਸਹੀ ਹੈ। ਜਿਸ ਦਿਨ ਦੀ ਇਹ ਸਰਕਾਰ ਆਈ ਹੈ, ਉਦੋਂ ਦੇ 56 ਤੋਂ 57 ਬੱਚੇ ਸਾਡੀਆਂ ਗੋਦੀਆਂ ਵਿੱਚੋਂ ਕੱਢ ਲਏ। ਅਸੀਂ ਇਨ੍ਹਾਂ ਨੂੰ ਚੰਗੀ ਸਰਕਾਰ ਕਿਵੇਂ ਕਹਾਂਗੇ? ਸਰਕਾਰਾਂ ਕੋਈ ਚੰਗੀਆਂ ਨਹੀਂ ਹੁੰਦੀਆਂ, ਜਿਹੜੀ ਕਾਂਗਰਸ ਸਰਕਾਰ ਲਈ ਸਾਡਾ ਪੁੱਤ ਸੋਹਲੇ ਗਾਈ ਗਿਆ, ਉਸ ਨੇ ਵੀ ਸਾਡੇ ਪੁੱਤ ਲਈ ਦੋ ਲਫ਼ਜ਼ ਨਹੀਂ ਬੋਲੇ।ਉਨ੍ਹਾਂ ਨੇ ਵੀ ਪੰਜਾਬ ਸਰਕਾਰ ’ਤੇ ਸਵਾਲ ਕਰਦਿਆਂ ਕਿਹਾ ਕਿ ਪੰਜਾਬ ’ਚ ਅੱਗ ਲੱਗੀ ਪਈ ਹੈ ਪਰ ਸਰਕਾਰ ਬੇਖ਼ਬਰ ਹੈ। ਦੋ ਲੋਥਾਂ ਜੇਲ੍ਹ ਵਿਚ ਪਈਆਂ ਹੋਣ ’ਤੇ ਭੰਗੜੇ ਪਾ ਰਹੇ ਹਨ ਕਿ ਅਸੀਂ ਮਾਰਿਆ ਹੈ। ਸਰਕਾਰ ਨੂੰ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ, ਨਹੀਂ ਤਾਂ ਹੱਥ ਖੜ੍ਹੇ ਕਰ ਦੇਵੇ’’।