Home » ਵੈਸਟ ਆਕਲੈਂਡ ‘ਚ ਪੁਲਿਸ ਵੱਲੋਂ ਇੱਕ ਘਰ ਦੀ ਕੀਤੀ ਘੇਰਾਬੰਦੀ,ਮੌਕੇ ਤੇ ਭਾਰੀ ਪੁਲਿਸ ਪਾਰਟੀ ਅਤੇ ਐਂਬੂਲੈਂਸ ਤਾਇਨਾਤ…
Home Page News • New Zealand Local News • NewZealand

ਵੈਸਟ ਆਕਲੈਂਡ ‘ਚ ਪੁਲਿਸ ਵੱਲੋਂ ਇੱਕ ਘਰ ਦੀ ਕੀਤੀ ਘੇਰਾਬੰਦੀ,ਮੌਕੇ ਤੇ ਭਾਰੀ ਪੁਲਿਸ ਪਾਰਟੀ ਅਤੇ ਐਂਬੂਲੈਂਸ ਤਾਇਨਾਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਵੈਸਟ ਆਕਲੈਂਡ ਦੇ ਮੈਸੀ ਇਲਾਕੇ ਵਿੱਚ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।ਪੁਲਿਸ ਵੱਲੋਂ ਇੱਕ ਘਰ ਨੂੰ ਘੇਰਾ ਪਾ ਕੇ ਜਾਇਦਾਦ ਦੇ ਅੰਦਰ ਇੱਕ ਲੋੜੀਂਦੇ ਵਿਅਕਤੀ ਨੂੰ ਹੱਥ ਉੱਪਰ ਕਰਕੇ ਬਾਹਰ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।ਘਰ ਦੇ ਨੇੜੇ ਪੁਲਿਸ ਦੀਆਂ ਕਈ ਕਾਰਾਂ ਅਤੇ ਐਂਬੂਲੈਂਸ ਤਾਇਨਾਤ ਹਨ।ਪੁਲਿਸ ਇਸ ਆਪ੍ਰੇਸ਼ਨ ਨੂੰ ਲੈ ਕੇ ਚੁੱਪੀ ਧਾਰ ਰਹੀ ਹੈ ਪਰ ਇਹ ਪਹਿਲਾਂ ਤੋਂ ਯੋਜਨਾਬੱਧ ਹੈ ਅਤੇ ਸਥਿਤੀ ਨੂੰ ਕਾਬੂ ਵਿਚ ਰੱਖਿਆ ਗਿਆ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਖੇਤਰ ਦੇ ਇੱਕ ਪਤੇ ‘ਤੇ ਪਹਿਲਾਂ ਤੋਂ ਯੋਜਨਾਬੱਧ ਸਰਚ ਵਾਰੰਟ ਚਲਾ ਰਹੀ ਸੀ। ਅਤੇ ਪੁਲਿਸ ਪੁੱਛਗਿੱਛ ਜਾਰੀ ਹੈ।ਪੁਲਿਸ ਵੱਲੋਂ ਮਾਮਲੇ ਬਾਰੇ ਹੋਰ ਵਧੇਰੇ ਜਾਣਕਾਰੀ ਦੇਣ ਬਾਰੇ ਅਜੇ ਨਾ ਕੀਤੀ ਹੈ।