ਡੁਬਈ ਤੋਂ ਕੈਨੇਡਾ ਲਿਆਂਦੀ ਜਾ ਰਹੀ ਤਕਰੀਬਨ 3.4 ਮਿਲੀਅਨ ਡਾਲਰ ਦੀ ਡਰੱਗ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਤੇ ਵਿਨੀਪੈਗ ਪੁਲਿਸ ਵੱਲੋ ਫੜੀ ਗਈ ਹੈ , ਇਸ ਬਰਾਮਦਗੀ ਚ ਅਫੀਮ ਅਤੇ ਹੈਰੋਇਨ ਸ਼ਾਮਲ ਹੈ। ਇਸ ਮਾਮਲੇ ਚ ਵਿਨੀਪੈਗ ਨਾਲ ਸਬੰਧਤ 10 ਜਣਿਆ ਤੇ ਵੱਖ-ਵੱਖ ਚਾਰਜ ਲਗਾਏ ਗਏ ਹਨ,ਗ੍ਰਿਫਤਾਰ ਹੋਣ ਵਾਲਿਆ ਚ ਹਰਪ੍ਰੀਤ ਸੰਧੂ (35), ਗੁਰਪ੍ਰੀਤ ਮਾਨ (39) ਅਤੇ ਮਨੀਸ਼ਾ ਕੌਰ ਸੰਧੂ (26) ਦੇ ਨਾਮ ਵੀ ਸ਼ਾਮਿਲ ਹਨ। ਇਹ ਬਰਾਮਦਗੀ ਪ੍ਰੋਜੈਕਟ ਪੌਪੀ ਤਹਿਤ ਕੀਤੀ ਗਈ ਹੈ।
