Home » ਆਕਲੈਂਡ ਕਾਰ ਪਾਰਕ ‘ਚ ਮਿਲੀ ਲਾਸ਼ ਮਾਮਲੇ ਵਿੱਚ ਪੁਲਿਸ ਨੂੰ ਇੱਕ ਔਰਤ ਦੀ ਹੈ ਭਾਲ…
Home Page News New Zealand Local News NewZealand

ਆਕਲੈਂਡ ਕਾਰ ਪਾਰਕ ‘ਚ ਮਿਲੀ ਲਾਸ਼ ਮਾਮਲੇ ਵਿੱਚ ਪੁਲਿਸ ਨੂੰ ਇੱਕ ਔਰਤ ਦੀ ਹੈ ਭਾਲ…

Spread the news

ਆਕਲੈਂਡ(ਬਲਜਿੰਦਰ ਸਿੰਘ) ਕੇਂਦਰੀ ਆਕਲੈਂਡ ਕਾਰ ਪਾਰਕ ਵਿੱਚ ਐਤਵਾਰ ਤੜਕੇ ਸਵੇਰ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਇਸ ਮਾਮਲੇ ਵਿੱਚ ਇੱਕ ਔਰਤ ਦੀ ਭਾਲ ਕਰ ਰਹੀ ਹੈ।ਪੀੜਤ ਜਿਸਦੀ ਲਾਸ਼ ਐਤਵਾਰ ਨੂੰ ਸਵੇਰੇ 5.20 ਵਜੇ ਗ੍ਰਾਫਟਨ ਵਿੱਚ ਸਾਇਮੰਡਸ ਸਟਰੀਟ ‘ਤੇ ਓਪਨ-ਏਅਰ ਕਾਰ ਪਾਰਕ ਵਿੱਚ ਇੱਕ ਵਾਹਨ ਦੇ ਕੋਲ ਮਿਲੀ ਸੀ ਅਜੇ ਉਸ ਦੀ ਰਸਮੀ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ।
ਡਿਟੈਕਟਿਵ ਇੰਸਪੈਕਟਰ ਗਲੇਨ ਬਾਲਡਵਿਨ ਨੇ ਕਿਹਾ ਕਿ ਪੁਲਿਸ ਕੋਲ ਵਿਅਕਤੀ ਦੇ ਕਤਲ ਮਾਮਲੇ ਲਈ ਵਿਟਨੀ ਇਰਾਇਆ-ਬਰਗੇਸ ਨੂੰ ਗ੍ਰਿਫਤਾਰ ਕਰਨ ਦੇ ਵਾਰੰਟ ਹਨ ਬਾਲਡਵਿਨ ਨੇ ਕਿਹਾ ਕਿ ਜੇਕਰ ਕਿਸੇ ਕੋਲ ਉਸ ਬਾਰੇ ਜਾਣਕਾਰੀ ਹੋਵੇ ਜਾ ਉਸ ਨੂੰ ਵੇਖਦੇ ਹੋ ਤਾ ਤੁਰੰਤ 111 ‘ਤੇ ਪੁਲਿਸ ਨੂੰ ਕਾਲ ਕੀਤੀ ਜਾਵੇ ਕਾਲ ਕਰਨ ਲਈ ਫਾਈਲ ਨੰਬਰ 230312/0658 ਜਾਂ ਓਪਰੇਸ਼ਨ ਡਿਊਕ ਬਲੂ ਦਾ ਹਵਾਲਾ ਦਿੱਤਾ ਜਾ ਸਕਦਾ ਹੈ।

PHOTO-NZ POLICE