Home » 95ਵੇਂ ਆਸਕਰ ਪੁਰਸਕਾਰਾਂ ਵਿੱਚ ਭਾਰਤ ਦੀ ਰਹੀ ਝੰਡੀ,ਜਿੱਤੇ ਕਈ ਅਵਾਰਡ…
Celebrities Entertainment Entertainment Home Page News India India Entertainment India News Movies Music World

95ਵੇਂ ਆਸਕਰ ਪੁਰਸਕਾਰਾਂ ਵਿੱਚ ਭਾਰਤ ਦੀ ਰਹੀ ਝੰਡੀ,ਜਿੱਤੇ ਕਈ ਅਵਾਰਡ…

Spread the news

95ਵੇਂ ਆਸਕਰ ਐਵਾਰਡ ਸੈਰੇਮਨੀ ਤੋਂ ਭਾਰਤ ਲਈ ਕਈ ਚੰਗੀ ਖਬਰਾਂ ਆਈਆਂ। ਭਾਰਤੀ ਫਿਲਮ ‘The Elephant Whisperers’ ਨੇ ਬੈਸਟ ਡਾਕੂਮੈਂਟਰੀ ਸ਼ਾਰਟ ਫਿਲਮ ਦਾ ਐਵਾਰਡ ਜਿੱਤ ਲਿਆ ਹੈ। ਇਸ ਨੂੰ ਕਾਰਤਿਕੀ ਗੋਂਜਾਵਿਲਸ ਨੇ ਡਾਇਰੈਕਟ ਅਤੇ ਗੁਨੀਤ ਮੌਂਗਾ ਨੇ ਪ੍ਰੋਡਿਊਸ ਕੀਤਾ ਹੈ।

ਜਦਕਿ ਫਿਲਮ ‘ਆਰਆਰਆਰ’ ਦਾ ਗੀਤ ‘ਨਾਟੂ ਨਾਟੂ’ ਆਸਕਰ 2023 ‘ਚ ਓਰੀਜਨਲ ਗੀਤ ਸ਼੍ਰੇਣੀ ਦੇ ਮੁਕਾਬਲੇ ‘ਚ ਪੁਰਸਕਾਰ ਜਿੱਤਿਆ । ਇਸ ਤੋਂ ਪਹਿਲਾਂ ‘ਨਾਟੂ ਨਾਟੂ’ ਗੋਲਡਨ ਗਲੋਬ ਐਵਾਰਡ ਵੀ ਜਿੱਤ ਚੁੱਕਿਆ ਹੈ।

ਓਧਰ ਇਹਨਾਂ ਪੁਰਸਕਾਰਾਂ ਵਿੱਚ ਇਸ ਵਾਰ ਇਨਾਮ ਵੰਡਣ ਦੀ ਰਸਮ ਨਿਭਾਉਣ ਦਰਮਿਆਨ ਭਾਰਤੀ ਅਦਾਕਾਰਾ ਦੀਪਕਾ ਪਾਦੁਕੋਣ ਨੂੰ ਵੀ ਸਟੇਜ ‘ਤੇ ਬੁਲਾਇਆ ਗਿਆ।