Home » ਨੌਰਥ ਆਕਲੈਂਡ ਦੇ ਸਕੂਲਾਂ ਨੂੰ ਫੋਨ ਤੇ ਧਮਕੀ ਦੇਣ ਵਾਲਾ ਗ੍ਰਿਫਤਾਰ…
Home Page News • New Zealand Local News • NewZealand

ਨੌਰਥ ਆਕਲੈਂਡ ਦੇ ਸਕੂਲਾਂ ਨੂੰ ਫੋਨ ਤੇ ਧਮਕੀ ਦੇਣ ਵਾਲਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਕੱਲ੍ਹ ਨੌਰਥ ਆਕਲੈਂਡ ਦੇ ਦੋ ਸਕੂਲਾਂ ਨੂੰ ਧਮਕੀ ਭਰੀਆਂ ਕਾਲਾਂ ਮਿਲਣ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਯੂਥ ਏਡ ਲਈ ਰੈਫਰ ਕੀਤਾ ਗਿਆ।
ਦੱਸ ਦਈਏ ਕਿ ਬੀਤੀ ਕੱਲ ਬ੍ਰਾਊਨਜ਼ ਬੇ ਅਤੇ ਐਲਬਨੀ ਦੇ ਦੋ ਸਕੂਲਾਂ ਨੂੰ ਫੋਨ ਤੇ ਧਮਕੀਆਂ ਦਿੱਤੀਆ ਗਈਆਂ ਸਨ।ਜਿਸ ਤੋ ਬਾਅਦ ਸਾਵਧਾਨੀ ਵਜੋਂ ਦੋਵਾਂ ਸਕੂਲਾਂ ਨੂੰ ਤਾਲਾਬੰਦ ਕਰ ਦਿੱਤਾ ਗਿਆ ਸੀ।ਪੁਲਿਸ ਨੇ ਘਟਨਾ ਤੋਂ ਤੁਰੰਤ ਬਾਅਦ ਫੋਨ ਕਰਨ ਵਾਲੇ ਵਿਅਕਤੀ ਨੂੰ ਲੱਭ ਗ੍ਰਿਫਤਾਰ ਕਰ ਲਿਆ ਗਿਆ।