ਚੰਗਰ ਇਲਾਕੇ ਦੇ ਪਿੰਡ ਲਖੇੜ ਦੇ ਜੰਮਪਲ ਤੇ ਭਾਰਤੀ ਫੌਜ ਦੀ 26 ਪੰਜਾਬ ਬਟਾਲੀਅਨ ‘ਚ ਬਤੌਰ ਹੌਲਦਾਰ ਤਾਇਨਾਤ 36 ਸਾਲਾ ਨੌਜਵਾਨ ਚੌਧਰੀ ਮੋਹਨ ਲਾਲ ਨੇ 6153 ਮੀਟਰ ਉਚਾਈ ਵਾਲੇ ਲੇਹ ਲਦਾਖ ‘ਚ ਸਥਿਤ ਸਟਾਕ ਕਾਂਗੜੀ ਪਰਬਤ ਵਿਖੇ ਚਾਰ ਦਿਨਾਂ ‘ਚ ਤਿਰੰਗਾ ਲਹਿਰਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਚੌਧਰੀ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਭਾਰਤ ਦੀ ਸਭ ਤੋਂ ਉੱਚੀ ਚੋਟੀ ਕੰਚਨਜੰਗਾ (8586 ਮੀਟਰ ਉਚਾਈ) ਨੂੰ ਫਤਹਿ ਕਰਨਾ ਹੈ, ਜਿਸ ਲਈ ਉਹ ਦਿਨ-ਰਾਤ ਮਿਹਨਤ ਕਰ ਰਹੇ ਹਨ।
ਇਸ ਤੋਂ ਪਹਿਲਾਂ ਚੌਧਰੀ ਮੋਹਨ ਲਾਲ ਨੇ 2015 ‘ਚ ਮਚੋਈ, 2016 ‘ਚ ਜੋਗਿਨ 3 ਪਹਾੜ, ਮੋਮੇਸਤੰਗ ਕਾਂਗੜੀ, ਵਰਜ਼ਨ ਪੀਕ, 2017 ‘ਚ ਸਟਾਕ ਕਾਂਗੜੀ, 2018 ‘ਚ ਭਾਗੀਰਥੀ 2, ਕਾਮੇਤ, ਬਨੋਰੀ, ਕੋਟ, ਥਾਰ ਕੋਟ, ਤੰਤੀਪੀਕ ਸਮੇਤ 12 ਚੋਟੀਆਂ ਨੂੰ ਫਤਹਿ ਕੀਤਾ ਸੀ। ਸਟਾਕ ਕਾਂਗੜੀ ਪਰਬਤ ਵਿਖੇ ਝੰਡਾ ਲਹਿਰਾਉਣ ਸਮੇਂ 20 ਮੈਂਬਰੀ ਟੀਮ ‘ਚ ਉਹ ਪੰਜਾਬ ਦੇ ਇਕੱਲਾ ਜਵਾਨ ਸੀ, ਜਿਨ੍ਹਾਂ ਨਾਲ ਲੇਹ ਦੇ 8, ਹਰਿਆਣਾ ਦੇ 2 ਤੇ ਬੰਗਾਲ ਦੇ 1 ਨੌਜਵਾਨ ਦੇ ਨਾਲ-ਨਾਲ ਕਿਰਗਿਸਸਤਾਨ ਦੀ ਫੌਜ ਦੇ 8 ਮੈਂਬਰ ਵੀ ਸ਼ਾਮਲ ਸਨ।