Home » ਕੰਡਿਆਲੀ ਤਾਰ ਨੇੜਿਓਂ ਬੀਐੱਸਐੱਫ ਨੇ ਹੈਰੋਇਨ ਦੇ ਤਿੰਨ ਪੈਕੇਟ ਕੀਤੇ ਬਰਾਮਦ…
Home Page News • India • India News

ਕੰਡਿਆਲੀ ਤਾਰ ਨੇੜਿਓਂ ਬੀਐੱਸਐੱਫ ਨੇ ਹੈਰੋਇਨ ਦੇ ਤਿੰਨ ਪੈਕੇਟ ਕੀਤੇ ਬਰਾਮਦ…

Spread the news

ਬਾਰਡਰ ਸਕਿਓਰਿਟੀ ਫੋਰਸ ਨੇ ਗਸ਼ਤ ਦੌਰਾਨ ਪਿੰਡ ਭੈਰੋਪਾਲ ਵਿਚ ਕੰਡਿਆਲੀ ਤਾਰ ਨੇੜਿਓਂ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ ਕੀਤੇ ਹਨ। ਇਹ ਖੇਪ ਪਾਕਿਸਤਾਨ ਵੱਲੋਂ ਸੁੱਟੀ ਗਈ ਸੀ। ਇਸ ਤੋਂ ਪਹਿਲਾਂ ਕਿ ਤਸਕਰ ਇਸ ਖੇਪ ਨੂੰ ਲੈ ਕੇ ਜਾਂਦਾ, ਉਦੋਂ ਤੱਕ ਬੀਐੱਸਐੱਫ ਨੇ ਇਸ ਨੂੰ ਬਰਾਮਦ ਕਰ ਲਿਆ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪਿੰਡ ਭੈਰੋਪਾਲ ਨੇੜੇ ਸਰਹੱਦ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਉੱਥੇ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ। ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਹੈਰੋਇਨ ਦੇ ਤਿੰਨ ਪੈਕੇਟ ਮਿਲੇ, ਜਿਨ੍ਹਾਂ ਦਾ ਭਾਰ 1.80 ਕਿਲੋ ਸੀ। ਬੀਐੱਸਐੱਫ ਨੇ ਇਨ੍ਹਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।