Home » ਐੱਸਆਈਟੀ ਮੁਖੀ ਸਣੇ ਵੱਡੇ ਅਧਿਕਾਰੀ ਪੁੱਜੇ ਸਿੱਧੂ ਮੂਸੇਵਾਲਾ ਦੇ ਘਰ,ਪਿਤਾ ਨਾਲ ਕੀਤੀ ਗੱਲਬਾਤ…
Home Page News • India • India News

ਐੱਸਆਈਟੀ ਮੁਖੀ ਸਣੇ ਵੱਡੇ ਅਧਿਕਾਰੀ ਪੁੱਜੇ ਸਿੱਧੂ ਮੂਸੇਵਾਲਾ ਦੇ ਘਰ,ਪਿਤਾ ਨਾਲ ਕੀਤੀ ਗੱਲਬਾਤ…

Spread the news

ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਮੁਖੀ ਜਸਕਰਨ ਸਿੰਘ, ਐੱਸਐੱਸਪੀ ਮਾਨਸਾ ਡਾ. ਨਾਨਕ ਸਿੰਘ ਤੇ ਐੱਸਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ ਮਾਨਸਾ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਮੁਲਾਕਾਤ ਕਰਨ ਪਹੁੰਚੇ। ਮੰਗਲਵਾਰ ਰਾਤ ਨੂੰ ਇਕ ਨਿੱਜੀ ਚੈਨਲ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਿਖਾਈ ਗਈ ਜਿਸ ਦੇ ਬਾਅਦ ਅੱਜ ਇਹ ਟੀਮ ਪੁੱਜੀ।

ਬਿਸ਼ਨੋਈ ਦੀ ਵਾਇਰਲ ਇੰਟਰਵਿਊ ਬਾਰੇ ਐੱਸਆਈਟੀ ਮੁਖੀ ਜਸਕਰਨ ਸਿੰਘ ਨੇ ਕਿਹਾ ਕਿ ਇਹ ਕੋਈ ਪੰਜਾਬ ਦੀ ਜੇਲ੍ਹ ਨਹੀਂ, ਲਾਰੈਂਸ ਬਠਿੰਡਾ ਜ਼ੇਲ੍ਹ ’ਚ ਹੈ ਜਿਥੇ ਜੈਮਰ ਲੱਗੇ ਹੋਏ ਹਨ ਤੇ ਫਿਰ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।