ਭਾਰਤੀ ਮੂਲ ਦੇ ਰਾਹੁਲ ਰਾਏ ਚੌਧਰੀ ਨੂੰ Grammarly ਦਾ ਨਵਾਂ CEO ਨਿਯੁਕਤ ਕੀਤਾ ਗਿਆ ਹੈ। ਰਾਹੁਲ 1 ਮਈ ਤੋਂ ਕੰਪਨੀ ਦੇ ਸੀਈਓ ਦਾ ਅਹੁਦਾ ਸੰਭਾਲਣਗੇ। ਦੱਸ ਦਈਏ ਕਿ Grammarly ਇੱਕ ਸਾਨ ਫਰਾਂਸਿਸਕੋ ਅਧਾਰਤ ਕੰਪਨੀ ਹੈ, ਜੋ ਅੰਗਰੇਜ਼ੀ ਰਾਈਟਿੰਗ ਸਹਾਇਤਾ ਸੇਵਾ ਪ੍ਰਦਾਨ ਕਰਦੀ ਹੈ। ਰਾਹੁਲ ਪਿਛਲੇ 2 ਸਾਲਾਂ ਤੋਂ ਗ੍ਰਾਮਰਲੀ ‘ਤੇ ਉਤਪਾਦ ਦੇ ਗਲੋਬਲ ਹੈੱਡ ਵਜੋਂ ਕੰਮ ਕਰ ਰਹੇ ਹਨ।
ਗ੍ਰਾਮਰਲੀ ਦੇ ਮੌਜੂਦਾ ਸੀਈਓ ਬ੍ਰੈਡ ਹੂਵਰ ਨੇ ਆਪਣੇ ਇੱਕ ਬਲਾਗ ਪੋਸਟ ਵਿੱਚ ਰਾਹੁਲ ਰਾਏ ਦੀ ਕੰਪਨੀ ਦੇ ਨਵੇਂ ਸੀਈਓ ਵਜੋਂ ਨਿਯੁਕਤੀ ਦੀ ਜਾਣਕਾਰੀ ਦਿੱਤੀ। ਬ੍ਰੈਡ ਹੂਵਰ ਨੇ ਲਿਖਿਆ, ‘ਅਸੀਂ ਹੁਣ ਆਪਣੇ ਉਤਪਾਦ ਅਤੇ ਕਾਰੋਬਾਰ ਦੇ ਸਬੰਧ ਵਿੱਚ ਇੱਕ ਨਵੇਂ ਮੋੜ ‘ਤੇ ਹਾਂ। ਹੁਣ ਸਾਨੂੰ ਤੇਜ਼ੀ ਨਾਲ ਅੱਗੇ ਵਧਣ ਦੀ ਲੋੜ ਹੈ। ਨਵੀਂ ਲੀਡਰਸ਼ਿਪ ਇਸ ਮੋੜ ‘ਤੇ ਅੱਗੇ ਵਧਣ ‘ਚ ਮਦਦਗਾਰ ਸਾਬਤ ਹੋਵੇਗੀ। 12 ਸਾਲਾਂ ਤੱਕ ਗ੍ਰਾਮਰਲੀ ਨੂੰ ਸੰਭਾਲਣ ਤੋਂ ਬਾਅਦ, ਮੈਂ ਹੁਣ ਕੰਪਨੀ ਵਿੱਚ ਉਤਪਾਦ ਦੇ ਗਲੋਬਲ ਹੈੱਡ ਵਜੋਂ ਕੰਮ ਕਰ ਰਹੇ ਰਾਹੁਲ ਰਾਏ ਨੂੰ ਇਹ ਜ਼ਿੰਮੇਵਾਰੀ ਸੌਂਪ ਰਿਹਾ ਹਾਂ, ਜੋ 1 ਮਈ, 2023 ਤੋਂ ਸੀਈਓ ਵਜੋਂ ਅਹੁਦਾ ਸੰਭਾਲਣਗੇ।”