ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਜ਼ਿੰਦਗੀ ਦੇ ਵਿਚ ਜਿੱਥੇ ਭਾਰਤੀ ਮਹਿਲਾਵਾਂ ਦਾ ਬਹੁਤ ਸਾਰਾ ਸਮਾਂ ਕੰਮ ਕਰਦਿਆਂ ਅਤੇ ਕਬੀਲਦਾਰੀ ਨਜਿੱਠਆਂ ਦੀਆ ਨਿਕਲ ਜਾਂਦਾ ਹੈ ਉਥੇ ਕੋਈ ਚੰਗਾ ਸਬੱਬ ਬਣੇ ਤਾਂ ਸਭਿਆਚਾਰਕ ਸ਼ਾਮ ਦੇ ਵਿਚ ਹਿੱਸਾ ਲੈ ਕੇ ਇਸ ਰੰਗਲੀ ਦੁਨੀਆ ਦੇ ਨਾਲ ਰਲ ਮਨੋਰੰਜਨ ਦਾ ਮੌਕਾ ਵੀ ਨਹੀਂ ਗਵਾਉਣਾ ਚਾਹੀਦਾ।ਵੂਮੈਨ ਕੇਅਰ ਟਰੱਸਟ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੇਡੀਜ਼ ਨਾਈਟ ਜਿਸ ਨੂੰ ਇਸ ਵਾਰ ਵਿਸਾਖੀ ਮੇਲੇ ਦਾ ਨਾਮ ਦਿੱਤਾ ਗਿਆ ਹੈ 14 ਅਪ੍ਰੈਲ ਦਿਨ ਸ਼ੁਕਰਵਾਰ ਸ਼ਾਮ 6 ਵਜੇ ਤੋ ਦੇਰ ਰਾਤ ਤੱਕ Due Drop Even Centre Manukau ਵਿਖੇ ਕਰਵਾਈ ਜਾ ਰਹੀ ਹੈ।ਜਿਸ ਵਿੱਚ ਗਿੱਧਾ, ਭੰਗੜਾ, ਬਾਲੀਵੁੱਡ ਡਾਂਸ ਅਤੇ ਕਈ ਹੋਰ ਵੰਨਗੀਆਂ ਤੋ ਇਲਾਵਾ ਲਾਈਵ ਡੀਜੇ ਹੋਵੇਗਾ।ਇਹ ਕਲਚਰਲ ਨਾਈਟ ਸ਼ਾਮੀ 6:00 ਵਜੇ ਤੋਂ ਆਰੰਭ ਹੋ ਕੇ ਦੇਰ ਰਾਤ ਤੱਕ ਚੱਲੇਗੀ।ਇਸ ਨਾਈਟ ਦੀ ਟਿਕਟ ਸਿਰਫ 10 ਡਾਲਰ ਰੱਖੀ ਗਈ ਹੈ।ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੌਰਾਨ ਜਿੱਥੇ ਸਟੇਜ ਤੇ ਕਲਚਰਲ ਵੰਨਗੀਆਂ ਹੋਣਗੀਆਂ ਉੱਥੇ ਹੀ ਕੱਪੜੇ ਅਤੇ ਜਿਊਲ਼ਰੀ ਦੇ ਨਾਲ-ਨਾਲ ਖਾਣ-ਪੀਣ ਦੇ ਸਟਾਲ ਵੀ ਲਗਾਏ ਜਾਣਗੇ।ਇਸ ਤੋ ਇਲਾਵਾ ਕਾਰ ਪਾਰਕਿੰਗ ਅਤੇ ਸਕਿਉਰਟੀ ਦੇ ਖਾਸ ਪ੍ਰਬੰਧ ਹੋਣਗੇ।ਲੇਡੀਜ਼ ਨਾਈਟ ਦੀਆਂ ਟਿਕਟਾਂ ਵੱਖ-ਵੱਖ ਗਰੋਸਰੀ ਸਟੋਰਾਂ ਤੇ ਉੱਪਲਬੱਧ ਹਨ।ਲੇਡੀਜ਼ ਨਾਈਟ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਜਾ ਟਿਕਟ ਲਈ ਸੋਨੀ ਦੇਹਲ 0212697050 ਜਾ ਅਭਾ ਖੰਨਾ ਨਾਲ 0223404423 ਤੇ ਸਪੰਰਕ ਕੀਤਾ ਜਾ ਸਕਦਾ ਹੈ।
