Home » ਨਿਊਜੀਲੈਂਡ ਸਰਕਾਰ ਵੱਲੋਂ ਨਰਸਾਂ ਦੀਆ ਤਨਖਾਹਾਂ ਵਿੱਚ ਕੀਤਾ ਗਿਆ 15% ਦਾ ਵਾਧਾ…
Health • Home Page News • New Zealand Local News • NewZealand

ਨਿਊਜੀਲੈਂਡ ਸਰਕਾਰ ਵੱਲੋਂ ਨਰਸਾਂ ਦੀਆ ਤਨਖਾਹਾਂ ਵਿੱਚ ਕੀਤਾ ਗਿਆ 15% ਦਾ ਵਾਧਾ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜੀਲੈਂਡ ਸਰਕਾਰ ਵੱਲੋਂ ਨਰਸਾਂ ਦੀ ਲੰਬੇ ਸਮੇਂ ਦੀ ਮੰਗ ਨੂੰ ਪੂਰੇ ਕਰਦੇ ਹੋਏ ਦੇਸ ਭਰ ਦੇ ਐਜਡ ਕੇਅਰ, ਮਾਓਰੀ ਤੇ ਪੈਸੇਫਿਕ ਹੈਲਥ ਪ੍ਰੋਵਾਈਡਰ ਤੇ ਹੋਰ ਕਮਿਊਨਿਟੀਆਂ ਲਈ ਕੰਮ ਕਰਦੀਆਂ 8000 ਦੇ ਕਰੀਬ ਨਰਸਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ਤੋਂ 15% ਦਾ ਤਨਖਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਹੈਲਥ ਮਨਿਸਟਰ ਆਯਸ਼ਾ ਵੈਰਾਲ ਨੇ ਦੱਸਿਆ ਕਿ ਇਸ ਲਈ ਸਰਕਾਰ ਵਲੋਂ 200 ਮਿਲੀਅਨ ਡਾਲਰ ਦਾ ਇਨੀਸ਼ੀਐਟਿਵ ਲਿਆ ਗਿਆ ਹੈ ਤੇ ਹੁਣ ਇਨ੍ਹਾਂ 95% ਨਰਸਾਂ ਦੀਆਂ ਤਨਖਾਹਾਂ ਆਪਣੇ ਨਾਲ ਦੇ ਹਸਪਤਾਲਾਂ ਵਿੱਚ ਕੰਮ ਕਰਦੀਆਂ ਨਰਸਾਂ ਦੇ ਬਰਾਬਰ ਹੋ ਗਈਆਂ ਹਨ।