ਦਿੱਲੀ ਦੇ ਮੋਸਟ ਵਾਂਟੇਡ ਗੈਂਗਸਟਰਾਂ ‘ਚੋਂ ਇਕ ਦੀਪਕ ਬਾਕਸਰ ਨੂੰ ਮੈਕਸੀਕੋ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਦੀਪਕ ਨੂੰ ਇਸ ਹਫਤੇ ਦੇ ਅੰਤ ਤੱਕ ਭਾਰਤ ਲਿਆਂਦਾ ਜਾਵੇਗਾ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਦੀ ਮਦਦ ਨਾਲ ਦਿੱਲੀ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਨੇ ਮੈਕਸੀਕੋ ਵਿੱਚ ਬਾਕਸਰ ਨੂੰ ਕਾਬੂ ਕੀਤਾ।
ਇਹ ਪਹਿਲੀ ਵਾਰ ਹੈ ਜਦੋਂ ਦਿੱਲੀ ਪੁਲਿਸ ਨੇ ਭਾਰਤ ਤੋਂ ਬਾਹਰ ਕਿਸੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਦੀਪਕ ਬਾਕਸਰ ਅਗਸਤ 2022 ਵਿੱਚ ਹੱਤਿਆ ਕਰਨ ਤੋਂ ਬਾਅਦ ਫਰਾਰ ਸੀ। ਦੀਪਕ ਨੇ ਦਿੱਲੀ ਦੇ ਸਿਵਲ ਲਾਈਨ ਇਲਾਕੇ ‘ਚ ਬਿਲਡਰ ਅਮਿਤ ਗੁਪਤਾ ਨੂੰ ਗੋਲੀ ਮਾਰ ਦਿੱਤੀ ਸੀ।ਉਹ ਜਨਵਰੀ 2023 ਵਿਚ ਰਵੀ ਅੰਤਿਲ ਦੇ ਨਾਂ ‘ਤੇ ਬਰੇਲੀ ਤੋਂ ਫਰਜ਼ੀ ਪਾਸਪੋਰਟ ਬਣਾ ਕੇ ਕੋਲਕਾਤਾ ਰਾਹੀਂ ਮੈਕਸੀਕੋ ਭੱਜ ਗਿਆ ਸੀ। ਪਾਸਪੋਰਟ ‘ਤੇ ਮੁਰਾਦਾਬਾਦ, ਯੂਪੀ ਦਾ ਪਤਾ ਦਿੱਤਾ ਗਿਆ ਸੀ। ਦੀਪਕ ਨੂੰ ਫੜਨ ਲਈ ਸਪੈਸ਼ਲ ਸੈੱਲ ਦੇ ਪੁਲਿਸ ਕਮਿਸ਼ਨਰ ਐਚ.ਜੀ.ਐਸ ਧਾਲੀਵਾਲ ਦੀ ਨਿਗਰਾਨੀ ਹੇਠ ਟੀਮ ਬਣਾਈ ਗਈ ਸੀ।