ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਹਾਰਬਰ ਬ੍ਰਿਜ ਨੇੜੇ ਅੱਜ ਦੁਪਹਿਰ ਇੱਕ ਟਰੱਕ ਦੇ ਪਲਟ ਜਾਣ ਦੀ ਖਬਰ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਮਾਰਗ 1 ‘ਤੇ Esmonde Road on-ramp ਦੇ ਕੋਲ ਸਿੰਗਲ-ਵਾਹਨ ਹਾਦਸਾ ਵਾਪਰਿਆ ਅਤੇ ਪੁਲਿਸ ਨੂੰ ਇਸ ਸਬੰਧੀ ਦੁਪਹਿਰ 1:09 ਵਜੇ ਸੂਚਨਾ ਮਿਲੀ ਸੀ।ਮੌਕੇ ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਦੱਸਿਆ ਗਿਆ ਹੈ ਕਿ ਇਕ ਵਿਅਕਤੀ ਨੂੰ ਮੱਧਮ ਹਾਲਤ ਵਿਚ ਜ਼ਖਮੀ ਵਿਅਕਤੀ ਨੂੰ ਨੌਰਥਸ਼ੋਰ ਹਸਪਤਾਲ ਲਿਜਾਇਆ ਗਿਆ ਹੈ।
