Home » ਜਦੋ ਪੁਲਿਸ ਨੂੰ ਗਾਇਕ ਸਤਿੰਦਰ ਸਰਤਾਜ ਦੇ ਚੱਲਦੇ ਸ਼ੋਅ ‘ਚ ਬੰਬ ਰੱਖੇ ਹੋਣ ਦੀ ਮਿਲੀ ਸੂਚਨਾ…
Home Page News India India News

ਜਦੋ ਪੁਲਿਸ ਨੂੰ ਗਾਇਕ ਸਤਿੰਦਰ ਸਰਤਾਜ ਦੇ ਚੱਲਦੇ ਸ਼ੋਅ ‘ਚ ਬੰਬ ਰੱਖੇ ਹੋਣ ਦੀ ਮਿਲੀ ਸੂਚਨਾ…

Spread the news

ਪੰਜਾਬੀ ਗਾਇਕ ਸਤਿੰਦਰ ਸਤਰਾਜ ਦੇ ਪ੍ਰੋਗਰਾਮ ‘ਚ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਪੰਜਾਬ ਦੇ ਲੁਧਿਆਣਾ ‘ਚ ਹਲਚਲ ਮਚ ਗਈ ਹੈ। ਪੱਖੋਵਾਲ ਰੋਡ ‘ਤੇ ਸਥਿਤ ਇੰਡੋਰ ਸਟੇਡੀਅਮ ‘ਚ ਪ੍ਰੋਗਰਾਮ ਚੱਲ ਰਿਹਾ ਸੀ। ਉਸੇ ਸਮੇਂ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਪ੍ਰੋਗਰਾਮ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ। ਕਾਲਰ ਨੇ ਇਹ ਕਹਿੰਦੇ ਹੀ ਕਾਲ ਕੱਟ ਦਿੱਤੀ। ਇਸ ਤੋਂ ਬਾਅਦ ਪੁਲਿਸ ਵਿਭਾਗ ਹਰਕਤ ਵਿੱਚ ਆ ਗਿਆ। ਸਟੇਡੀਅਮ ‘ਚ ਕਾਫੀ ਲੋਕ ਮੌਜੂਦ ਸਨ। ਕਿਸੇ ਵੀ ਤਰ੍ਹਾਂ ਦੀ ਭਗਦੜ ਤੋਂ ਬਚਣ ਲਈ ਪੁਲਿਸ ਟੀਮਾਂ ਨੇ ਚੁੱਪਚਾਪ ਸਟੇਡੀਅਮ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਚਲਾਈ। ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਫਰਜ਼ੀ ਕਾਲ ਸੀ। ਪੁਲਿਸ ਨੇ ਕਾਲਿੰਗ ਨੰਬਰ ਨੂੰ ਟਰੇਸ ਕਰ ਲਿਆ ਹੈ।

ਪੁਲਿਸ ਸੂਤਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਜਿਸ ਨੰਬਰ ਤੋਂ ਕਾਲ ਆਈ ਸੀ, ਉਹ ਆਈਸਕ੍ਰੀਮ ਵਿਕਰੇਤਾ ਦਾ ਸੀ। ਕੋਈ ਉਸ ਕੋਲ ਆਈਸਕ੍ਰੀਮ ਖਾਣ ਆਇਆ। ਉਸਨੇ ਕਿਸੇ ਬਹਾਨੇ ਉਸਦਾ ਫ਼ੋਨ ਲੈ ਲਿਆ ਅਤੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ। ਬਾਅਦ ‘ਚ ਜਦੋਂ ਇਹ ਅਫਵਾਹ ਸਾਹਮਣੇ ਆਈ ਤਾਂ ਪੁਲਸ ਨੇ ਸੁੱਖ ਦਾ ਸਾਹ ਲਿਆ। ਇਹ ਵੀ ਪਤਾ ਲੱਗਾ ਹੈ ਕਿ ਕੁਝ ਲੋਕਾਂ ਨੂੰ ਸਰਤਾਜ ਦੇ ਪ੍ਰੋਗਰਾਮ ਦੀਆਂ ਟਿਕਟਾਂ ਨਹੀਂ ਮਿਲੀਆਂ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਏਡੀਸੀਪੀ ਸਮੀਰ ਵਰਮਾ ਦਾ ਕਹਿਣਾ ਹੈ ਕਿ ਕਾਲ ਫਰਜ਼ੀ ਸੀ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।