Home » ਪਾਪਾਟੋਏਟੋਏ ‘ਚ ਚੋਰਾਂ ਨੇ ਭੰਨੀਆਂ ਕਈ ਦੁਕਾਨਾਂ…
Home Page News • New Zealand Local News • NewZealand

ਪਾਪਾਟੋਏਟੋਏ ‘ਚ ਚੋਰਾਂ ਨੇ ਭੰਨੀਆਂ ਕਈ ਦੁਕਾਨਾਂ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਚੋਰਾਂ ਵੱਲੋਂ ਦੱਖਣੀ ਆਕਲੈਂਡ ਦੇ ਪਾਪਾਟੋਏਟੋਏ ਵਿੱਚ ਦੋ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਦੇਰ ਰਾਤ ਪਾਪਾਟੋਏਟੋਏ ‘ਚ ਹੁਈਆ ਰੋਡ ‘ਤੇ ਸਥਿਤ ਹੈਂਡੀ ਸਟੋਰ ਦੀ ਦੁਕਾਨ ‘ਤੇ ਚੋਰੀ ਹੋਣ ਦੀ ਸੂਚਨਾ ਸਬੰਧੀ ਪੁਲਸ ਨੂੰ ਬੁਲਾਇਆ ਗਿਆ ਸੀ ਜਿੱਥੇ ਚੋਰਾਂ ਵੱਲੋਂ ਘਟਨਾ ‘ਚ ਵਰਤੀ ਗਈ ਚਿੱਟੇ ਰੰਗ ਦੀ ਕਾਰ ਮੌਕੇ ‘ਤੇ ਮਿਲੀ ਹੈ।ਇਸ ਤੋ ਇਲਾਵਾ ਕੁਝ ਘੰਟਿਆਂ ਬਾਅਦ ਗ੍ਰੇਟ ਸਾਊਥ ਰੋਡ ਪਾਪਾਟੋਏਟੋਏ ‘ਤੇ ਫਲ਼ ਅਤੇ ਸਬਜ਼ੀਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਘਟਨਾ ਅੱਜ ਸਵੇਰੇ ਤੜਕੇ ਵਾਪਰੀ।ਦੱਸਿਆ ਜਾ ਰਿਹਾ ਹੈ ਕਿ ਇਸ ਸਟੋਰ ਨੂੰ ਦਸੰਬਰ ਮਹੀਨੇ ਵਿੱਚ ਵੀ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ।