Home » ਹੈਂਡਰਸਨ ਰੇਲਵੇ ਸਟੇਸ਼ਨ ‘ਤੇ ਵਾਪਰੀ ਘਟਨਾ ਵਿੱਚ ਇੱਕ ਜ਼ਖਮੀ…
Home Page News • New Zealand Local News • NewZealand

ਹੈਂਡਰਸਨ ਰੇਲਵੇ ਸਟੇਸ਼ਨ ‘ਤੇ ਵਾਪਰੀ ਘਟਨਾ ਵਿੱਚ ਇੱਕ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਹੈਂਡਰਸਨ ਰੇਲਵੇ ਸਟੇਸ਼ਨ ‘ਤੇ ਵਾਪਰੀ ਘਟਨਾ ਵਿੱਚ ਇਕ ਵਿਅਕਤੀ ਦੇ ਜ਼ਖਮੀ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਮੌਕੇ ‘ਤੇ ਟ੍ਰੇਨ ਸਟੇਸ਼ਨ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਦੱਸੀਆਂ ਜਾ ਰਹੀਆਂ ਹਨ।ਆਕਲੈਂਡ ਟ੍ਰਾਂਸਪੋਰਟ ਨੇ ਇੱਕ ਟਵੀਟ ਵਿੱਚ ਕਿਹਾ ਕਿ ਐਮਰਜੈਂਸੀ ਪ੍ਰਤੀਕਿਰਿਆ ਕਾਰਨ ਸਟੇਸ਼ਨ ‘ਤੇ ਕੋਈ ਵੀ ਵੈਸਟਰਨ ਲਾਈਨ ਟ੍ਰੇਨ ਨਹੀ ਰੁਕੇਗੀ।ਸੇਂਟ ਜੌਹਨ ਐਂਬੂਲੈਂਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਦੁਪਹਿਰ 2.45 ਵਜੇ ਮੌਕੇ ਤੇ ਇਕ ਐਂਬੂਲੈਂਸ ਅਤੇ ਇਕ ਰੈਪਿਡ ਰਿਸਪਾਂਸ ਵਾਹਨ ਭੇਜੇ ਗਏ ਹਨ।