Home » ਗੈਸ ਸਟੇਸ਼ਨ ‘ਤੇ ਕੰਮ ਕਰਦੇ ਭਾਰਤੀ ਵਿਦਿਆਰਥੀ ਦੀ ਹੱਤਿਆ…
Home Page News • India • India News • World • World News

ਗੈਸ ਸਟੇਸ਼ਨ ‘ਤੇ ਕੰਮ ਕਰਦੇ ਭਾਰਤੀ ਵਿਦਿਆਰਥੀ ਦੀ ਹੱਤਿਆ…

Spread the news

ਓਹੀਓ ਸੂਬੇ ‘ਚ ਰਹਿਣ ਵਾਲੇ ਭਾਰਤੀ ਵਿਦਿਆਰਥੀ ਦੀ ਲੁੱਟ ਦੀ ਵਾਰਦਾਤ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ 24 ਸਾਲਾ ਸਾਈਸ਼ ਵੀਰਾ ਵਜੋਂ ਹੋਈ ਹੈ, ਜਿਸ ਨੂੰ ਵੀਰਵਾਰ ਸਵੇਰੇ ਗੈਸ ਸਟੇਸ਼ਨ ‘ਤੇ ਲੁੱਟ ਦੀ ਕੋਸ਼ਿਸ਼ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ, ਜਿੱਥੇ ਉਹ ਕੰਮ ਕਰਦਾ ਸੀ। ਸਥਾਨਕ ਮੀਡੀਆ ਦੀ ਰਿਪੋਰਟ ਅਨੁਸਾਰ, ਵਿਦਿਆਰਥੀ ਨੂੰ ਦਸ ਦਿਨਾਂ ਬਾਅਦ ਹੀ ਮਾਸਟਰ ਦੀ ਡਿਗਰੀ ਮਿਲਣੀ ਸੀ।

ਰਿਪੋਰਟ ਅਨੁਸਾਰ, ਕੋਲੰਬਸ ਪੁਲਿਸ ਨੂੰ ਸਥਾਨਕ ਸਮੇਂ ਅਨੁਸਾਰ 12:50 ਵਜੇ ਇੱਕ ਕਾਲ ਮਿਲੀ ਕਿ ਫਰੈਂਕਲਿੰਟਨ ਵਿੱਚ 1000 ਵੈਸਟ ਬ੍ਰਾਡ ਸਟਰੀਟ ਵਿੱਚ ਇੱਕ ਸ਼ੈੱਲ ਗੈਸ ਸਟੇਸ਼ਨ ਦੇ ਇੱਕ ਕਰਮਚਾਰੀ ਨੂੰ ਲੁੱਟ ਦੀ ਕੋਸ਼ਿਸ਼ ਦੌਰਾਨ ਗੋਲੀ ਮਾਰ ਦਿੱਤੀ ਗਈ ਹੈ। ਹਾਲਾਂਕਿ ਸਾਈਸ਼ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।