ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦਾ ਫਾਈਨਲ 7 ਜੂਨ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਆਈਸੀਸੀ ਕ੍ਰਿਕਟ ਦੇ ਕਈ ਨਿਯਮਾਂ ਵਿੱਚ ਬਦਲਾਅ ਕਰ ਚੁੱਕੀ ਹੈ। ਸੌਫਟ ਸਿਗਨਲ ਦੇ ਨਿਯਮ ਨੂੰ ਖਤਮ ਕਰ ਦਿੱਤਾ ਗਿਆ ਹੈ। ਯਾਨੀ ਹੁਣ ਥਰਡ ਅੰਪਾਇਰ ਹੀ ਤੈਅ ਕਰੇਗਾ ਕਿ ਕੀ ਫੀਲਡਰ ਨੇ ਕੈਚ ਸਹੀ ਢੰਗ ਨਾਲ ਫੜਿਆ ਹੈ ਜਾਂ ਨਹੀਂ।
ਇਸ ਦੇ ਨਾਲ ਹੀ ਫੀਲਡਰਾਂ, ਵਿਕਟਕੀਪਰਾਂ ਅਤੇ ਬੱਲੇਬਾਜ਼ਾਂ ਲਈ ਵੀ ਉੱਚ ਜੋਖਮ ਵਾਲੀ ਸਥਿਤੀ ‘ਤੇ ਹੈਲਮੇਟ ਪਹਿਨਣਾ ਜ਼ਰੂਰੀ ਹੋਵੇਗਾ, ਨਿਯਮ 1 ਜੂਨ ਤੋਂ ਲਾਗੂ ਹੋਣਗੇ।
ਇਹ ਨਿਯਮ ਇੰਗਲੈਂਡ ਦੇ ਲਾਰਡਸ ਕ੍ਰਿਕਟ ਮੈਦਾਨ ‘ਤੇ 1 ਜੂਨ ਤੋਂ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਹੋਣ ਵਾਲੇ ਟੈਸਟ ਮੈਚ ਨਾਲ ਸ਼ੁਰੂ ਹੋਣਗੇ। ਨਵੇਂ ਨਿਯਮ 7 ਜੂਨ ਨੂੰ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਡਬਲਯੂਟੀਸੀ ਫਾਈਨਲ ਵਿੱਚ ਵੀ ਲਾਗੂ ਹੋਣਗੇ।