Home » ਦੱਖਣੀ ਆਕਲੈਂਡ ‘ਚ ਮੈਨੂਕਾਉ ਨਜ਼ਦੀਕ ਹੋਏ ਹਾਦਸੇ ਵਿੱਚ ਇੱਕ ਦੀ ਮੌਤ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਮੈਨੂਕਾਉ ਨਜ਼ਦੀਕ ਹੋਏ ਹਾਦਸੇ ਵਿੱਚ ਇੱਕ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਇੱਕ ਵਾਹਨ ਦੀ ਟੱਕਰ ਨਾਲ ਇੱਕ ਪੈਦਲ ਯਾਤਰੀ ਦੀ ਮੌਤ ਹੋ ਜਾਣ ਦੀ ਖਬਰ ਹੈ।ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਤੜਕੇ 4 ਵਜੇ ਦੇ ਕਰੀਬ Te Irirangi ਓਵਰਬ੍ਰਿਜ ਨੇੜੇ ਵਾਪਰਿਆ ਜਿੱਥੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਘਟਨਾ ਤੋਂ ਬਾਅਦ 4 ਘੰਟੇ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਦੱਖਣੀ ਮੋਟਰਵੇਅ ਹੁਣ ਮੁੜ ਖੁੱਲ੍ਹ ਗਿਆ ਹੈ। ਸੇਂਟ ਜੌਹਨ ਨੇ ਕਿਹਾ ਕਿ ਦੋ ਐਂਬੂਲੈਂਸ ਸਵੇਰੇ 3.49 ਵਜੇ ਘਟਨਾ ਸਥਾਨ ‘ਤੇ ਪਹੁੰਚੀਆਂ ਇਸ ਤੋ ਇਲਾਵਾ ਤਿੰਨ ਫਾਇਰ ਟਰੱਕ ਵੀ ਮੌਕੇ ‘ਤੇ ਪਹੁੰਚੇ।ਇਸ ਹਾਦਸੇ ਦੀ ਸੀਰੀਅਸ ਕਰੈਸ਼ ਯੂਨਿਟ ਦੀ ਟੀਮ ਜਾਂਚ ਕਰ ਰਹੀ ਹੈ।