Home » ਮੇਰੇ ‘ਤੇ ਬਦਲੇ ਦੀ ਕਾਰਵਾਈ ਕਰ ਰਹੀ ਹੈ CBI’, ਹਾਈਕੋਰਟ ਪਹੁੰਚੇ ਵਾਨਖੇੜੇ…
Home Page News India India News

ਮੇਰੇ ‘ਤੇ ਬਦਲੇ ਦੀ ਕਾਰਵਾਈ ਕਰ ਰਹੀ ਹੈ CBI’, ਹਾਈਕੋਰਟ ਪਹੁੰਚੇ ਵਾਨਖੇੜੇ…

Spread the news

IRS ਅਧਿਕਾਰੀ ਸਮੀਰ ਵਾਨਖੇੜੇ ਨੇ 2021 ‘ਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਗ੍ਰਿਫਤਾਰੀ ਦੇ ਸਬੰਧ ‘ਚ 25 ਕਰੋੜ ਰੁਪਏ ਦੀ ਫਿਰੌਤੀ ਦੇ ਕਥਿਤ ਮਾਮਲੇ ‘ਚ ਸ਼ੁੱਕਰਵਾਰ ਨੂੰ ਬੰਬੇ ਹਾਈ ਕੋਰਟ ਦਾ ਰੁਖ ਕੀਤਾ। ਵਾਨਖੇੜੇ ਨੇ ਆਪਣੀ ਅਪੀਲ ‘ਚ ਕਿਹਾ ਕਿ ਉਸ ਖ਼ਿਲਾਫ਼ ਸੀਬੀਆਈ ਦੀ ਕਾਰਵਾਈ ਬਦਲੇ ਦੀ ਕਾਰਵਾਈ ਹੈ। ਦੁਪਹਿਰ 2.30 ਵਜੇ ਤੁਰੰਤ ਸੁਣਵਾਈ ਦੀ ਇਜਾਜ਼ਤ ਦਿੱਤੀ ਗਈ ਹੈ। ਦਿੱਲੀ ਹਾਈ ਕੋਰਟ ਵੱਲੋਂ 22 ਮਈ ਤੱਕ ਗ੍ਰਿਫਤਾਰੀ ‘ਚ ਸੁਰੱਖਿਆ ਦਿੱਤੇ ਜਾਣ ਤੋਂ ਬਾਅਦ ਵੀਰਵਾਰ ਨੂੰ NCB ਦੇ ਮੁੰਬਈ ਜ਼ੋਨ ਦੇ ਸਾਬਕਾ ਮੁਖੀ ਸੀਬੀਆਈ ਦੇ ਸੰਮਨ ‘ਚ ਸ਼ਾਮਿਲ ਨਹੀਂ ਹੋਏ। ਦਿੱਲੀ ਹਾਈ ਕੋਰਟ ਨੇ 17 ਮਈ ਨੂੰ ਸਮੀਰ ਵਾਨਖੇੜੇ ਨੂੰ ਹੋਰ ਰਾਹਤ ਲਈ ਬੰਬੇ ਹਾਈ ਕੋਰਟ ਦਾ ਰੁਖ ਕਰਨ ਦੀ ਛੋਟ ਦਿੱਤੀ ਸੀ। ਦਿੱਲੀ ਹਾਈ ਕੋਰਟ ‘ਚ ਉਸ ਨੇ ਐਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਖ਼ਿਲਾਫ਼ ਵੀ ਕਰਾਸ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਸਾਬਕਾ NCB ਅਧਿਕਾਰੀ ਸਮੀਰ ਵਾਨਖੇੜੇ ਵੀਰਵਾਰ ਨੂੰ ਪੁੱਛਗਿੱਛ ਲਈ CBI ਸਾਹਮਣੇ ਪੇਸ਼ ਨਹੀਂ ਹੋਏ। ਵਾਨਖੇੜੇ ਅਤੇ ਹੋਰਾਂ ‘ਤੇ 2021 ਦੇ ਕਾਰਡੇਲੀਆ ਕਰੂਜ਼ ਡਰੱਗ ਮਾਮਲੇ ‘ਚ ਆਰੀਅਨ ਖਾਨ ਨੂੰ ਬਚਾਉਣ ਦੇ ਨਾਂ ‘ਤੇ ਸ਼ਾਹਰੁਖ ਖਾਨ ਤੋਂ ਕਥਿਤ ਤੌਰ ‘ਤੇ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ। ਹਾਲਾਂਕਿ ਪੁਖਤਾ ਸਬੂਤਾਂ ਦੀ ਘਾਟ ਕਾਰਨ NCB ਨੇ ਆਰੀਅਨ ਖਾਨ ਦਾ ਨਾਂ ਚਾਰਜਸ਼ੀਟ ਵਿੱਚ ਸ਼ਾਮਲ ਨਹੀਂ ਕੀਤਾ। ਇਸ ਦੇ ਨਾਲ ਹੀ ਵਾਨਖੇੜੇ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਜਾਂਚ ਦੌਰਾਨ ਉਸ ਨੂੰ ਜ਼ਲੀਲ ਕੀਤਾ ਗਿਆ ਅਤੇ ਪਰੇਸ਼ਾਨ ਕੀਤਾ ਗਿਆ। ਸੂਤਰਾਂ ਮੁਤਾਬਕ ਗ੍ਰਹਿ ਮੰਤਰਾਲੇ ਵੱਲੋਂ ਕੀਤੀ ਗਈ ਐਨਸੀਬੀ ਜਾਂਚ ਦੇ ਆਧਾਰ ’ਤੇ ਸ਼ਾਹਰੁਖ ਖਾਨ ਤੋਂ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਵਾਨਖੇੜੇ ਅਤੇ ਚਾਰ ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਵਾਨਖੇੜੇ ਨੇ ਪਹਿਲਾਂ ਵੀਰਵਾਰ ਨੂੰ ਏਜੰਸੀ ਦੇ ਸਾਹਮਣੇ ਪੇਸ਼ ਹੋਣ ਦੀ ਪੇਸ਼ਕਸ਼ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਵਾਨਖੇੜੇ ਵੀਰਵਾਰ ਨੂੰ ਪੁੱਛਗਿੱਛ ਲਈ ਨਹੀਂ ਆਏ।