ਜੇਕਰ ਜਾਨਵਰਾਂ ਵਿੱਚੋਂ ਵਫ਼ਾਦਾਰ ਜਾਨਵਾਰ ਦੀ ਚੋਣ ਕਰਨੀ ਹੋਵੇ ਤਾਂ ਕੁੱਤਾ ਇਨਸਾਨ ਦਾ ਸਭ ਤੋਂ ਵੱਧ ਵਫ਼ਾਦਾਰ ਜਾਨਵਾਰ ਹੈ ਜਿਹੜਾ ਕਿ ਹਜ਼ਾਰਾਂ ਸਾਲ ਤੋਂ ਇਨਸਾਨ ਦੇ ਵਫ਼ਾਦਾਰ ਸਾਥੀ ਹੋਣ ਦਾ ਸਬੂਤ ਵੀ ਦਿੰਦਾ ਆ ਰਿਹਾ ਹੈ। ਸਾਇੰਸ ਅਨੁਸਾਰ ਕੁੱਤੇ ਦੀ ਆਮ ਉਮਰ 10 ਤੋਂ 13 ਜਾਂ 14 ਸਾਲ ਹੋ ਸਕਦੀ ਹੈ ਪਰ ਅੱਜ ਅਸੀਂ ਤੁਹਾਨੂੰ ਦੁਨੀਆਂ ਦੇ ਸਭ ਤੋਂ ਲੰਮੇਰੀ ਉਮਰ ਦੇ ਕੁੱਤੇ ਨਾਲ ਮਿਲਾਣ ਜਾ ਰਹੇ ਜਿਸ ਦਾ ਯੂਰਪੀਅਨ ਦੇਸ਼ ਪੁਰਤਗਾਲ ਦੇ ਸ਼ਹਿਰ ਕੋਨਕੀਰੋਸ ਵਿਖੇ ਰਹਿਣ ਬਸੇਰਾ ਕਰਦੇ ਕੋਸਤਾ ਪਰਿਵਾਰ ਵਿੱਚ ਮਈ ਮਹੀਨੇ 1992 ਨੂੰ ਜਨਮ ਲਿਆ ਤੇ ਅੱਜ ਇਹ ਕੁੱਤਾ ਪੂਰੇ 31 ਸਾਲ ਦਾ ਹੋ ਗਿਆ ਹੈ ਜਿਸ ਦੀ ਰਾਫੇਰੋ ਡੋ ਅਲੇਂਜੇਜੋ ਨਸਲ ਹੈ ।ਮਾਹਰਾਂ ਅਨੁਸਾਰ ਇਸ ਨਸਲ ਦੇ ਕੁੱਤਿਆਂ ਦੀ ਉਪੱਰ 10 ਤੋਂ 13 ਸਾਲ ਤੱਕ ਹੀ ਹੁੰਦੀ ਹੈ ਪਰ ਬੌਬੀ ਦੀ ਹੋਈ 31 ਸਾਲ ਉਪੱਰ ਨੇ ਜਿੱਥੇ ਸਭ ਨੂੰ ਹੈਰਾਨ ਕੀਤਾ ਹੈ ਉੱਥੇ ਉਸ ਨੂੰ ਗਿੰਨੀਜ਼ ਵਰਲਡ ਰਿਕਾਰਡਸ ਨੇ ਦੁਨੀਆਂ ਦੇ ਸਭ ਤੋਂ ਲੰਮੇਰੀ ਉਮਰ ਦੇ ਕੁੱਤੇ ਦੇ ਖਿਤਾਬ ਨਾਲ ਨਿਵਾਜਿਆ ਹੈ।ਬੌਬੀ ਦੇ ਮਾਲਕ ਲਿਨੇਲ ਕੋਸਤਾ 38 ਸਾਲਾਂ ਨੇ ਦੱਸਿਆ ਕਿ ਇਹ ਕੁੱਤਾ ਨਹੀਂ ਸਗੋਂ ਉਸ ਦੇ ਪਰਿਵਾਰ ਦਾ ਮੈਂਬਰ ਹੈ ਜਿਸ ਨੇ ਸਾਡੇ ਪਰਿਵਾਰ ਦੀਆਂ 3 ਪੀੜ੍ਹੀਆਂ ਨਾਲ ਵਫ਼ਾਦਾਰੀ ਨਿਭਾਈ ਹੈ।ਬੌਬੀ ਉਸ ਦੇ ਦਾਦੇ ਤੇ ਪਿਤਾ ਭਰਾ ਨਾਲ ਰਿਹਾ ਪਰ ਹੁਣ ਇਹ ਦੁਨੀਆਂ ਉਪੱਰ ਨਹੀਂ ਰਹੇ ਇਸ ਸਮੇਂ ਬੌਬੀ ਉਸ ਨਾਲ ਜੀਵਨ ਬਿਤਾ ਰਿਹਾ ਹੈ ।ਬੌਬੀ ਜਿਸ ਨਸਲ ਦਾ ਕੁੱਤਾ ਹੈ ਇਸ ਨਸਲ ਦੇ ਕੁੱਤੇ ਲੋਕ ਦੇਸ਼ ਵਿੱਚ ਪਸ਼ੂਆਂ ਦੇ ਝੁੰਡਾਂ ਦੀ ਦੇਖ-ਰੇਖ ਕਰਨ ਲਈ ਰੱਖਦੇ ਹਨ ਜਿਹੜੇ ਕਿ ਪਹਾੜੀ ਇਲਾਕੇ ਵਿੱਚ ਰਹਿ ਕੇ ਖੁਸ਼ ਹੁੰਦੇ ਹਨ।ਬੌਬੀ ਦੀ ਵਫ਼ਾਦਾਰੀ ਤੇ ਲੰਮੇਰੀ ਉਮਰ ਦੇ ਮੱਦੇ ਨਜ਼ਰ ਉਸ ਨੇ ਬੌਬੀ ਦਾ 31ਵਾਂ ਜਨਮ ਦਿਨ ਦੁਨੀਆਂ ਭਰ ਦੇ ਮਹਿਮਾਨਾਂ ਨਾਲ (ਜਿਹੜੇ ਕਿ ਅਮਰੀਕਾ,ਜਪਾਨ ਤੇ ਯੂਰਪ ਤੋਂ ਆਏ ਸਨ)ਡਾਂਸ ਪਾਰਟੀ ਕਰ ਮਨਾਇਆ ਇਸ ਮੌਕੇ ਅੰਤਰਾਸ਼ਟਰੀ ਪੱਤਰਕਾਰ ਵੀ ਆਏ ਜਿਹਨਾਂ ਨੇ ਖੁਦ ਬੌਬੀ ਨਾਲ ਵਿਸੇ਼ਸ ਫੋਟੋ ਖਿਚਾਈਆਂ।ਬੇਸ਼ੱਕ ਕਿ ਬੌਬੀ 31 ਸਾਲ ਦਾ ਹੋ ਗਿਆ ਹੈ ਪਰ ਅੱਜ ਵੀ ਉਹ ਪੂਰੀ ਤਰ੍ਹਾਂ ਤੰਦੁਸਤ ਹੈ ।ਉਸ ਨੇ ਬੌਬੀ ਨੂੰ ਕਦੀਂ ਵੀ ਬੰਨਕੇ ਨਹੀਂ ਰੱਖਿਆ ਸਗੋਂ ਘਰ ਦੇ ਨਾਲ ਖੁੱਲੇ ਮੈਦਾਨਾਂ ਜਾਂ ਪਹਾੜੀਆਂ ਵਿੱਚ ਆਜ਼ਾਦੀ ਨਾਲ ਘੁੰਮਣ ਦਿੱਤਾ ਹੈ।ਡਾਕਟਰ ਉਸ ਨੂੰ ਵਿਸੇ਼ਸ ਖੁਰਾਕ ਦੇਣ ਦੀ ਸਲਾਹ ਦਿੰਦੇ ਹਨ ਪਰ ਲਿEਨੇਲ ਕੋਸਤਾ ਨੇ ਮਨੁੱਖੀ ਭੋਜਨ ਸੌ਼ਕ ਨਾਲ ਦਿੰਦਾ ਹੈ ਪੂਰੇ ਦਿਨ ਵਿੱਚ ਬੌਬੀ 1 ਲੀਟਰ ਪਾਣੀ ਪੀਂਦਾ ਹੈ।ਜਿ਼ਕਰਯੋਗ ਹੈ ਕਿ ਬੌਬੀ ਤੋਂ ਪਹਿਲਾਂ ਦੁਨੀਆਂ ਦੇ ਸਭ ਤੋਂ ਲੰਮੇਰੀ ਉਮਰ ਦਾ ਕੁੱਤਾ ਹੋਣ ਦਾ ਖਿਤਾਬ ਅਸਟਰੇਲੀਆ ਦੇ ਬਲੂਏ ਨਾਮ ਦੇ ਕੁੱਤੇ ਕੋਲ ਸੀ ਜਿਹੜਾ ਕਿ 29 ਸਾਲ 5 ਮਹੀਨੇ ਦਾ ਸੀ ।ਬਲੂਏ ਸੰਨ 1910 ਵਿੱਚ ਪੈਦਾ ਹੋ 1939 ਵਿੱਚ ਮਰ ਗਿਆ ਸੀ।
ਦੁਨੀਆਂ ਦੇ ਸਭ ਤੋਂ ਲੰਮੇਰੀ ਉਮਰ ਦੇ ਕੁੱਤੇ ਬੌਬੀ ਨੇ ਆਪਣਾ 31ਵਾਂ ਜਨਮ ਦਿਨ…
May 23, 2023
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












