ਅੱਖੀਂ ਵੇਖੀ ਘਟਨਾ-ਲਖਵੀਰ ਸਿੰਘ ਕਾਲੇਕੇ
ਨਿਊਜ਼ੀਲੈਂਡ -ਲੰਘੇ ਕੱਲ੍ਹ ਬੁੱਧਵਾਰ ਦੀ ਸਾਮ ਨੂੰ ਅਸੀਂ ਰੈਸਟੋਰੈਂਟ ਦੇ ਬਾਹਰ ਖੜ੍ਹੇ ਸੀ ! ਇੱਕ ਹੋਰ ਵੀਰ ਨੇ ਸਾਡੇ ਸਾਹਮਣੇ ਹੀ ਕਾਰ ਪਾਰਕਿੰਗ ਵਿੱਚ ਖੜ੍ਹੀ ਕੀਤੀ ਤੇ ਕਾਰ ਨੂੰ ਚੱਲਦਿਆ ਛੱਡ ਗਿਆ ਤਾਂ ਕਿ ਖਾਣਾ ਚੁੱਕ ਦੋ ਮਿੰਟ ਚੋਂ ਬਾਹਰ ਆ ਹੀ ਜਾਣਾ ! ਓਹ ਅੰਦਰ ਜਦ ਚਲ ਗਿਆ ਤਾਂ ਥੋੜੀ ਦੂਰੀ ਤੇ ਖੜ੍ਹਾ ਇੱਕ ਹੋਰ ਇਨਸਾਨ ਕਾਰ ਵੱਲ ਭੱਜਿਆ ਕਾਰ ਦੀ ਬਾਰੀ ਖੋਹਲੀ ਤੇ ਕਾਰ ਭਜਾਕੇ ਲੈ ਗਿਆ ! ਤਦ ਤੱਕ ਕਾਰ ਵਾਲਾ ਬਾਈ ਬਾਹਰ ਆਇਆ ਤਾਂ ਦੇਖੇ ਕਾਰ ਕਿੱਥੇ ਅਸੀਂ ਕਿਹਾ ਓਹ ਤਾਂ ਬਾਈ ਕੋਈ ਭਜਾਕੇ ਲੈ ਗਿਆ ! ਤਦ ਓਹ ਬਾਈ ਹੋਰ ਘਬਰਾਇਆ ਤੇ ਬੋਲਿਆ ਓ ਵਾਹਿਗੁਰੂ ਮੇਰੀ ਪਤਨੀ ਮੇਰਾ ਬੱਚਾ ਕਾਰ ਦੀ ਮਗਰਲੀ ਸੀਟ ਤੇ ਬੈਠੇ ਸਨ ! ਤਦ ਅਸੀਂ ਵੀ ਸਾਰੇ ਘਬਰਾ ਗਏ ! ਮੇਰਾ ਤਾਂ ਫੋਨ ਵੀ ਗੱਡੀ ਚੋਂ ਹੀ ਆ ਘਬਰਾਏ ਹੋਏ ਵਿਚਾਰੇ ਨੂੰ ਆਪਣੀ ਪਤਨੀ ਦਾ ਨੰਬਰ ਵੀ ਯਾਦ ਨਹੀਂ ਆਇਆ ਪੁਲਿਸ ਵੀ ਆ ਗਈ ਪੰਜ ਮਿੰਟ ਚੋਂ ! ਕਿਸਮਤ ਫੇਰ ਵੀ ਚੰਗੀ ਕਹਿ ਸਕਦੇ ਆ !
ਕੁੱਝ ਮਿੰਟਾਂ ਬਾਅਦ ਮੁੰਡੇ ਦੀ ਵਾਇਫ ਦਾ ਰੋਦੀਂ ਹੋਈ ਦਾ ਰੈਸਟੋਰੈਂਟ ਦੇ ਫੋਨ ਤੇ ਫੋਨ ਆਓਦਾਂ ਕਿ ਮੈਨੂੰ ਅਤੇ ਬੱਚੇ ਨੂੰ ਗੱਡੀ ਚੋਰੀ ਕਰਨ ਵਾਲਾ ਇਨਸਾਨ ਤਿੰਨ ਚਾਰ ਕਿਲੋਮੀਟਰ ਦੀ ਦੂਰੀ ਤੇ ਉਤਾਰ ਗਿਆ ਹੈ ! ਚੱਲੋ ਸਾਰਿਆ ਨੇ ਸੁਕਰ ਕੀਤਾ ਕਿ ਪ੍ਰੀਵਾਰ ਤਾਂ ਠੀਕ-ਠਾਕ ਹੈ ਗੱਡੀ ਲੈ ਗਿਆ ਤਾਂ ਕੋਈ ਗੱਲ ਨਹੀਂ !
ਧਿਆਨ ਮੰਗਦੀਆਂ ਅਜਿਹੀਆ ਵਾਰਦਾਤਾਂ