ਆਕਲੈਂਡ(ਬਲਜਿੰਦਰ ਸਿੰਘ) ਦੱਖਣੀ ਆਕਲੈਂਡ ਵਿੱਚ ਬੀਤੀ ਰਾਤ ਇੱਕ ਘਰ ਅੱਗ ਦੀ ਲਪੇਟ ਵਿੱਚ ਆ ਜਾਣ ਦੀ ਖਬਰ ਹੈ।ਅੱਗ ਮੈਨੂਰੇਵਾ ਦੀ ਸਮੈੱਡਲੀ ਸਟ੍ਰੀਟ ‘ਤੇ ਇੱਕ ਘਰ ਵਿੱਚ ਲੱਗੀ ਦੱਸੀ ਗਈ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਨੇ ਦੱਸਿਆ ਕਿ ਅੱਗ ਇੱਕ ਗੈਰਾਜ ਵਿੱਚ ਲੱਗੀ ਅਤੇ ਜਲਦ ਹੀ ਇਸ ਨੇ ਘਰ ਦੀ ਬਾਕੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆਂ ਅੱਗ ਬਝਾਊ ਦਸਤੇ ਤੋ ਬਿਨਾਂ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਉਹ ਅੱਗ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ।
