Home » ਆਸਟਰੇਲੀਆਂ ‘ਚ ਹੁਣ ਫਿਰ ਇੱਕ ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ ਬਾਲ ਬਾਲ ਬਚੇਂ ਬੱਚੇ…
Home Page News • NewZealand • World • World News

ਆਸਟਰੇਲੀਆਂ ‘ਚ ਹੁਣ ਫਿਰ ਇੱਕ ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ ਬਾਲ ਬਾਲ ਬਚੇਂ ਬੱਚੇ…

Spread the news

ਪਿਛਲੇ ਦਿਨੀਂ ਮੈਲਬੌਰਨ ਵਿੱਚ ਵਾਪਰੇ ਇੱਕ ਵੱਡੇ ਸਕੂਲੀ ਬੱਸ ਹਾਦਸੇ ਤੋਂ ਬਾਅਦ ਇੱਕ ਹੋਰ ਵੱਡੀ ਦੁਰਘਟਨਾ ਵਾਪਰਨ ਤੋਂ ਬਚ ਗਈ ਹੈ।ਲਗਭਗ 15 ਬੱਚਿਆਂ ਨੂੰ ਉਸ ਵੇਲੇ ਬਚਾ ਲਿਆ ਗਿਆ ਜਦੋਂ ਵਿਕਟੋਰੀਆ ਦੇ ਇੱਕ ਖੇਤਰੀ ਸਕੂਲ ਦੀ ਬੱਸ ਇੱਕ ਬੰਨ੍ਹ (embankment) ਵਿੱਚ ਫਸ ਗਈ। ਚੰਗੀ ਗੱਲ ਰਹੀ ਕਿ ਕਿਸ ਵੀ ਬੱਚੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।

ਇੱਕ ਅਧਿਆਪਕ Kerri Smith ਮੁਤਾਬਿਕ ਇਸ ਬੱਸ ਵਿੱਚ Fish Creek ਅਤੇ District Primary School ਦੇ ਬੱਚੇ ਸਨ।

ਇਹ ਬੱਸ Yanakie ਤੋਂ ਆ ਰਹੀ ਸੀ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਸਕੂਲ ਛੱਡਣ ਜਾ ਰਹੀ ਸੀ ਜਦੋਂ ਇਹ ਹਾਦਸਾ Meeniyan-Promontory Road ‘ਤੇ ਸਵੇਰੇ 8 ਵਜੇ ਵਾਪਰਿਆ। ਇਸ ਹਾਦਸੇ ਦੇ ਕਾਰਨ ਦਾ ਪਤਾ ਲਾਉਣਾ ਅਜੇ ਬਾਕੀ ਹੈ।