ਇਟਲੀ ਵੱਸਦੇ ਪੰਜਾਬੀ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨਾਂ ਦੀਆਂ ਅੱਖਾਂ ਦਾ ਤਾਰਾ ਇਕਲੌਤਾ ਪੁੱਤ ਇਸ ਫਾਨੀ ਜਹਾਨ ਤੇ ਆਪਣੇ ਮਾਪਿਆ ਨੂੰ ਰੌਦੇ ਕਰਲਾਉਦੇ ਛੱਡ ਗਿਆ ।
28 ਸਾਲ ਦੇ ਮ੍ਰਿਤਕ ਬਲਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨਾਂ ਆਪਣੇ ਪੁੱਤਰ ਨੂੰ ਇਸ ਜਹਾਨ ਤੋਂ ਜਾਂਦਿਆਂ ਆਪਣੇ ਅੱਖੀ ਵੇਖਿਆ ਹੈ ਜਦੋਂ ਓੁਸਨੂੰ ਥੋੜਾ ਬਿਮਾਰ ਹੋਣ ਦੀ ਸੂਰਤ ਵਿੱਚ ਐਬੂਲੈਸ ਰਾਹੀ ਨੇੜਲੇ ਹਸਪਤਾਲ ਲੈਕੇ ਜਾ ਰਹੇ ਸਨ ਤਾਂ ਉਸਨੇ ਰਸਤੇ ਵਿੱਚ ਚੰਗਾ ਪਾਪਾ ਆਪਣਾ ਧਿਆਨ ਰੱਖਣਾ ਕਹਿਕੇ ਆਖ਼ਰੀ ਸਾਹ ਲਿਆ ॥
ਇਸ ਮੰਦਭਾਗੀ ਖ਼ਬਰ ਨਾਲ ਇਟਲੀ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਵੇਖੀ ਜਾ ਸਕਦੀ ਹੈ ॥ ਕਈ ਸਿਆਸੀ ਤੇ ਗੈਰ ਸਿਆਸੀ ਆਗੂਆਂ ਤੋਂ ਇਲਾਵਾ ਰੋਮ ਇਲਾਕੇ ਦੇ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਸਮੇਤ ਕਈ ਖੇਡ ਕਲੱਬਾਂ ਦੇ ਅਹੁੱਦੇਦਾਰਾਂ ਵੱਲੋਂ ਰੰਗੀ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ