Home » ਮੇਲਾ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) 15 ਜੁਲਾਈ ਨੂੰ,ਪੋਸਟਰ ਹੋਇਆ ਰਿਲੀਜ…
Entertainment • Entertainment • Home Page News • Music • New Zealand Local News • NewZealand

ਮੇਲਾ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) 15 ਜੁਲਾਈ ਨੂੰ,ਪੋਸਟਰ ਹੋਇਆ ਰਿਲੀਜ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਐਸ,ਬੀ,ਐਸ ਸਪੋਰਟਸ & ਕਲਚਰਲ ਕਲੱਬ ਜੋ ਕਿ ਹਰ ਸਾਲ ਵੱਖ,ਵੱਖ ਖੇਡ ਮੇਲੇ ਅਤੇ ਸੱਭਿਆਚਾਰਕ ਪ੍ਰੋਗਰਾਮ ਉਲੀਕ ਦਾ ਰਹਿੰਦਾ ਹੈ ਵੱਲੋਂ ਬੀਤੇ ਕੁੱਝ ਸਾਲਾ ਤੋ ਔਰਤਾਂ ਲਈ ਇੱਕ ਖਾਸ ਪ੍ਰੋਗਰਾਮ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਜੋ ਕਿ ਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਈਵੈਂਟ ਕਿਹਾ ਜਾ ਸਕਦਾ ਹੈ ਕਰਵਾ ਰਿਹਾ ਹੈ।ਇਸ ਸਾਲ ਦਾ ਇਹ ਤੀਆਂ ਤੀਜ ਦੀਆਂ ਦਾ ਮੇਲਾ 15 ਜੁਲਾਈ ਦਿਨ ਸ਼ਨਿਚਰਵਾਰ ਨੂੰ ਸ਼ਾਮ 6:30 ਵਜੇ ਤੋ ਦੇਰ ਰਾਤ ਤੱਕ Due Drop Even Centre Manukau (ਆਕਲੈਂਡ) ਵਿਖੇ ਕਰਵਾਇਆਂ ਜਾ ਰਿਹਾ ਹੈ।

ਬੀਤੇ ਕੱਲ੍ਹ ਅਦਾਰਾ ਡੇਲੀ ਖਬਰ ਦੇ ਸਟੂਡੀਓ ਵਿੱਚ ਰੱਖੇ ਗਏ ਪੋਸਟਰ ਰਿਲੀਜ ਸਮਾਗਮ ਵਿੱਚ ਪ੍ਰਬੰਧਕੀ ਟੀਮ ਨੇ ਦੱਸਿਆਂ ਕਿ ਮੇਲੇ ਦੌਰਾਨ ਗਿੱਧਾ, ਭੰਗੜੇ ਦੀਆਂ ਵੱਖ,ਵੱਖ ਵੰਨਗੀਆਂ ਤੋ ਇਲਾਵਾ ਲਾਈਵ ਡੀਜੇ ਹੋਵੇਗਾ।ਇਹ ਕਲਚਰਲ ਨਾਈਟ ਸ਼ਾਮੀ 6:30 ਵਜੇ ਤੋਂ ਆਰੰਭ ਹੋ ਕੇ ਦੇਰ ਰਾਤ ਤੱਕ ਚੱਲੇਗੀ।ਜਿੱਥੇ ਇਸ ਕਲਚਰਲ ਨਾਈਟ ਵਿੱਚ ਕੁਝ ਵਿਸ਼ੇਸ਼ ਸਨਮਾਨ ਕੀਤੇ ਜਾ ਰਹੇ ਹਨ ਉੱਥੇ ਹੀ ਨਾਈਟ ਵਿੱਚ ਪਹੁੰਚੀਆਂ ਮਹਿਲਾਵਾਂ ਲਈ ਕਈ ਵੱਡੇ ਇਨਾਮ ਜਿਨਾਂ ਵਿੱਚ ਇੰਡੋ ਸਪਾਇਸ ਵੱਲੋਂ 2 ਜੋੜੇ ਸੋਨੇ ਦੀਆਂ ਵਾਲੀਆਂ ਅਤੇ ਹੋਰ ਕਈ ਗਿਫਟ ਡਰਾਅ ਰਾਹੀ ਕੱਢੇ ਜਾਣਗੇ ਇਸ ਤੋ ਇਲਾਵਾ ਮੇਲੇ ਦੌਰਾਨ ਕੱਪੜੇ ਅਤੇ ਜਿਊਲ਼ਰੀ ਦੇ ਨਾਲ-ਨਾਲ ਖਾਣ-ਪੀਣ ਦੇ ਸਟਾਲ ਵੀ ਲਗਾਏ ਜਾਣਗੇ।ਪ੍ਰਬੰਧਕਾਂ ਦੱਸਿਆ ਕਿ ਕਾਰ ਪਾਰਕਿੰਗ ਅਤੇ ਸਕਿਉਰਟੀ ਦੇ ਖਾਸ ਪ੍ਰਬੰਧ ਹੋਣਗੇ।

ਲੇਡੀਜ਼ ਨਾਈਟ ਦੀ ਟਿਕਟ ਦੀ ਕੀਮਤ 10$ ਰੱਖੀ ਗਈ ਹੈ ਅਤੇ ਟਿਕਟਾਂ ਦੀ ਵਿਕਰੀ ਅੱਜ ਤੋ ਹੀ ਸ਼ੁਰੂ ਹੋ ਜਾਵੇਗੀ ਟਿਕਟਾਂ ਇੰਡੋ ਸਪਾਈਸ (ਪਾਪਾਟੋਏਟੋਏ,ਮੈਨੁਰੇਵਾ) ਅਤੇ ਡੀ,ਐਚ ਸੁਪਰਮਾਰਕੀਟ (ਪਾਪਾਟੋਏਟੋਏ,ਫਲੈਂਟਬੁੱਸ) ਤੋਂ ਪ੍ਰਾਪਤ ਕੀਤੀਆ ਜਾ ਸਕਦੀਆਂ ਹਨ।ਕਿਸੇ ਵੀ ਜਾਣਕਾਰੀ ਸਬੰਧੀ ਸ਼ਰਨਦੀਪ ਸਿੰਘ ਨਾਲ 021 029 79245 ਤੇ ਸੰਪਰਕ ਕੀਤਾ ਜਾ ਸਕਦਾ ਹੈ।