Home » ਵਾਈਕਾਟੋ ਐਕਸਪ੍ਰੈਸ ਵੇਅ ‘ਤੇ ਤਿੰਨ ਵਾਹਨਾਂ ਦੀ ਭਿਆਨਕ ਟੱਕਰ ‘ਚ ਪੰਜ ਲੋਕ ਜ਼ਖਮੀ…
Home Page News New Zealand Local News NewZealand

ਵਾਈਕਾਟੋ ਐਕਸਪ੍ਰੈਸ ਵੇਅ ‘ਤੇ ਤਿੰਨ ਵਾਹਨਾਂ ਦੀ ਭਿਆਨਕ ਟੱਕਰ ‘ਚ ਪੰਜ ਲੋਕ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਵਾਈਕਾਟੋ ਐਕਸਪ੍ਰੈਸ ਵੇਅ ‘ਤੇ ਤਿੰਨ ਵਾਹਨਾਂ ਦੀ ਟੱਕਰ ‘ਚ 5 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ 9.41 ਵਜੇ ਦੱਖਣ ਸਾਈਡ ‘ਤੇ ਰੋਡਾ ਰੋਡ ਆਨ-ਰੈਂਪ ਅਤੇ ਟੇ ਵਾਰੇਪੂ ਆਫ-ਰੈਂਪ ਦੇ ਵਿਚਕਾਰ ਘਟਨਾ ਸਥਾਨ ‘ਤੇ ਪਹੁੰਚੇ ਜਿੱਥੇ ਹਾਦਸੇ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਜਦੋਂ ਕਿ ਤਿੰਨ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ।ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ‘ਚ ਭਰਤੀ ਕਰਵਾਇਆਂ ਗਿਆ ਹੈ।ਹਾਦਸੇ ਸਬੰਧੀ ਅਗਲੀ ਜਾਂਚ ਜਾਰੀ ਹੈ।