Home » ਹੇਸਟਿੰਗਜ਼ ‘ਚ ਚੋਰਾਂ ਨੇ ਭੰਨੀ ਪੰਜਾਬੀ ਪਰਿਵਾਰ ਦੀ ਦੁਕਾਨ…
Home Page News • New Zealand Local News • NewZealand

ਹੇਸਟਿੰਗਜ਼ ‘ਚ ਚੋਰਾਂ ਨੇ ਭੰਨੀ ਪੰਜਾਬੀ ਪਰਿਵਾਰ ਦੀ ਦੁਕਾਨ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ‘ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ਰਹੀਆਂ।ਹਰ ਰੋਜ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਦੁਕਾਨਦਾਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ।ਤਾਜਾਂ ਘਟਨਾ ਹੇਸਟਿੰਗਜ਼ ਤੋ ਹੈ ਜਿੱਥੇ ਇੱਕ ਪੰਜਾਬੀ ਪਰਿਵਾਰ ਦੀ ਦੁਕਾਨ ਨੂੰ ਬੀਤੀ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਇਆਂ ਗਿਆ ਹੈ।ਜਰਨੈਲ ਸਿੰਘ ਹਜਾਰਾਂ ਹੋਰਾਂ ਦੀ ਦੁਕਾਨ “ਦਾ ਮਿਲਕ ਬਾਰ” ‘ਤੇ ਰਾਤ 2 ਵਜੇ ਦੇ ਕਰੀਬ ਚੋਰਾਂ ਵੱਲੋਂ ਭੰਨਤੌੜ ਕਰਕੇ ਦੁਕਾਨ ਤੋ ਗੱਲੇ ਵਿੱਚ ਪਿਆ ਕੈਸ਼ ਅਤੇ ਦੁਕਾਨ ਤੋ ਹੋਰ ਕਾਫੀ ਸਮਾਨ ਲੁੱਟ ਕੇ ਲੈ ਗਏ।ਪੁਲਿਸ ਵੱਲੋਂ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਜਰਨੈਂਲ ਸਿੰਘ ਹੋਰਾਂ ਦੱਸਿਆ ਕਿ ਪੁਲਿਸ ਜਾਂਚ ਅਤੇ ਦੁਕਾਨ ਦੀ ਭੰਨਤੌੜ ਦੀ ਰਿਪੇਅਰ ਕਰਨ ਦੇ ਕਾਰਨ ਅਜੇ ਦੁਕਾਨ ਨੂੰ ਬੰਦ ਰੱਖਿਆਂ ਜਾ ਰਿਹਾ ਹੈ।