ਨਿਊਜ਼ੀਲੈਂਡ ਦੇ ਸੈਕੰਡਰੀ ਸਕੂਲ ਦੇ ਅਧਿਆਪਕਾਂ ਵੱਲੋਂ ਇੱਕ ਵਾਰ ਫਿਰ ਤਨਖਾਹਾਂ ਦੇ ਮਾਮਲੇ ‘ਚ ਸਰਕਾਰ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ ਹੈ |ਵੋਟਿੰਗ ਰਾਹੀਂ ਲਏ ਗਏ ਫੈਸਲੇ ‘ਚ ਅਧਿਆਪਕਾਂ ਨੇ ਸਰਕਾਰ ਵੱਲੋਂ ਤਨਖ਼ਾਹਾਂ ‘ਚ ਵਾਧੇ ਲਈ ਦਿੱਤੀ ਗਈ ਪੇਸ਼ਕਸ਼ ਨੂੰ ਨਾਕਾਫ਼ੀ ਦੱਸਿਆ ਹੈ |ਅਧਿਆਪਕਾਂ ਵੱਲੋਂ ਸਰਕਾਰ ਦੀ ਪੇਸ਼ਕਸ਼ ਨੂੰ ਰੱਦ ਕਰਨ ਦੇ ਚੱਲਦੇ ਸਕੂਲਾਂ ‘ਚ ਵਿਦਿਆਰਥੀਆਂ ਦੀ ਪੜਾਈ ਹੋਰ ਪ੍ਰਭਾਵਿਤ ਹੋ ਸਕਦੀ ਹੈ |
ਜਿਕਰਯੋਗ ਹੈ ਕਿ ਆਪਣੀਆਂ ਮੰਗਾਂ ਮਨਵਾਉਣ ਲਈ ਸਕੂਲਾਂ ਦੇ ਅਧਿਆਪਕ ਮੁੜ ਹੜਤਾਲ ਤੇ ਜਾ ਸਕਦੇ ਨੇ,ਜਿਸ ਨਾਲ ਦੇਸ਼ ਭਰ ਦੇ ਸਕੂਲਾਂ ਨੂੰ ਤਾਲੇ ਲੱਗ ਸਕਦੇ ਹਨ |ਅਧਿਆਪਕਾਂ ਦੀ ਯੂਨੀਅਨ ਵੱਲੋਂ ਪਹਿਲਾਂ ਮਿੱਥੇ ਪ੍ਰੋਗਰਾਮ ਤਹਿਤ 12 ਜੂਨ ਤੋਂ ਵੱਖ-ਵੱਖ ਕਲਾਸਾਂ ਦੇ ਹਿਸਾਬ ਨਾਲ ਦੇਸ਼ ਭਰ ‘ਚ ਮੁੜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ |ਇਸ ਤੋਂ ਪਹਿਲਾਂ ਸਰਕਾਰ ਵੱਲੋਂ ਗੱਲਬਾਤ ਕਰਨ ਦੀ ਕੀਤੀ ਗਈ ਪੇਸ਼ਕਸ਼ ਦੇ ਚੱਲਦੇ ਅਧਿਆਪਕਾਂ ਵੱਲੋਂ ਹੜਤਾਲਾਂ ਦੇ ਆਪਣੇ ਪ੍ਰੋਗਰਾਮ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ |