ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੀ ਰਾਤ ਨੌਰਥ ਆਕਲੈਂਡ ਦੇ ਅਲਬਾਨੀ ਵਿੱਚ 9 ਕੁ ਵਜੇ ਦੇ ਕਰੀਬ ਬਹੁਤ ਭਿਆਨਕ ਘਟਨਾ ਵਾਪਰਨ ਦੀ ਖਬਰ ਹੈ ਜਿੱਥੇ ਕਿ ਕੋਰੀਨਥੀਅਨ ਸਟਰੀਟ ‘ਤੇ ਸਥਿਤ ਕਈ ਰੈਸਟੋਰੈਂਟਾਂ ਦੀ ਵਿੱਚ ਵੜ੍ਹਕੇ ਇੱਕ ਹਥਿਆਰਬੰਦ ਵਿਅਕਤੀ ਵੱਲੋਂ ਉੱਥੇ ਮੌਜੂਦ ਗ੍ਰਾਹਕਾਂ ‘ਤੇ ਹਮਲਾ ਕਰ ਕਈ ਲੋਕਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਦੱਸਿਆਂ ਜਾ ਰਿਹਾ ਹੈ ਕਿ 3 ਜਣਿਆਂ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।ਘਟਨਾ ਵਾਲੀ ਥਾਂ ਤੇ ਵੱਡੀ ਗਿਣਤੀ ਵਿੱਚ ਪੁਲਿਸ ਦੀਆਂ ਗੱਡੀਆਂ ਪੁੱਜੀਆਂ ਅਤੇ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਘਟਨਾ ਦੀ ਜਾਂਚ ਲਈ ਪੁਲਿਸ ਨੇ ਘਟਨਾ ਸਥਾਨ ਦੀ ਤੇ ਘੇਰਾਬੰਦੀ ਕੀਤੀ ਗਈ ਹੈ।ਇਸ ਭਿਆਨਕ ਘਟਨਾ ਨੂੰ ਲੇ ਕੇ ਲੋਕਾਂ ਵਿੱਚ ਸਹਿਮ ਦਾ ਮਹੌਲ ਹੈ।
