ਨਿਊਜ਼ੀਲੈਂਡ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੇ ਨਿਯਮਾਂ ‘ਚ ਵੱਡੇ ਬਦਲਾਅ ਕਰਦਿਆਂ ਹੁਨਰਮੰਦ ਲੋਕਾਂ ਲਈ ਨਿਊਜ਼ੀਲੈਂਡ ਆਉਣ ਦੇ ਰਸਤਿਆਂ ਨੂੰ ਹੋਰ ਸੁਖਾਲਾ ਬਣਾ ਦਿੱਤਾ ਹੈ |ਦੇਸ਼ ‘ਚ ਸਕਿੱਲਡ ਵਰਕਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਸਕਿੱਲਡ ਮਾਈਗ੍ਰੈਂਟ ਵੀਜ਼ਾ ਕੈਟੇਗਰੀ ਦੀ ਮਿਆਦ ਨੂੰ ਨਵੰਬਰ ਮਹੀਨੇ ਤੋਂ ਵਧਾ ਕਿ 3 ਸਾਲ ਤੋਂ 5 ਸਾਲ ਲਈ ਕਰ ਦਿੱਤਾ ਗਿਆ ਹੈ |ਉਹਨਾਂ ਦੱਸਿਆ ਕਿ ਇਸ ਬਦਲਾਅ ਨਾਲ ਨਿਊਜ਼ੀਲੈਂਡ ‘ਚ ਸਕਿੱਲਡ ਵਰਕਰਾਂ ਦੀ ਘਾਟ ਨੂੰ ਲੰਬੇ ਸਮੇਂ ਲਈ ਪੂਰਾ ਕੀਤਾ ਜਾਵੇਗਾ |ਇਸ ਦੇ ਨਾਲ ਹੀ ਸਰਕਾਰ ਵੱਲੋਂ ਸਕਿੱਲਡ ਮਾਈਗ੍ਰੈਂਟ ਵੀਜ਼ਾ ਕੈਟੇਗਰੀ ਦੇ ਨਿਯਮਾਂ ਨੂੰ ਵੀ ਸੁਖਾਲਾ ਕਰ ਦਿੱਤਾ ਗਿਆ ਹੈ ,ਜਿਸ ਨਾਲ ਹੁਣ ਨਿਊਜ਼ੀਲੈਂਡ ਆਉਣ ਵਾਲੇ ਹੁਨਰਮੰਦ ਲੋਕਾਂ ਲਈ ਵੀਜ਼ਾ ਹਾਸਿਲ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ |
ਇਸ ਦੇ ਨਾਲ ਹੀ ਨਿਊਜ਼ੀਲੈਂਡ ‘ਚ ਕੰਮ ਕਰ ਰਹੇ ਹਾਈ ਸਕਿੱਲਡ ਵਰਕਰਾਂ ਨੂੰ ਛੇ ਪੁਆਇੰਟ ਏਜੰਡੇ ਵਾਲੀ ਨਵੀਂ ਪ੍ਰਕਿਰਿਆ ਤਹਿਤ ਜਲਦੀ ਨਿਊਜ਼ੀਲੈਂਡ ‘ਚ ਪੱਕਿਆਂ ਹੋਣ ਦਾ ਮੌਕਾ ਵੀ ਦਿਤਾ ਜਾਵੇਗਾ |