20 ਸਾਲਾ ਭਾਰਤੀ ਵਿਦਿਆਰਥੀ ਵਿਸ਼ਾ ਪਟੇਲ ਕੁਝ ਦਿਨ ਪਹਿਲਾਂ ਕੈਨੇਡਾ ਵਿੱਚ ਲਾਪਤਾ ਹੋ ਗਿਆ ਸੀ। ਵਿਦਿਆਰਥੀ ਪਿਛਲੇ ਹਫ਼ਤੇ ਪੱਛਮੀ ਮੈਨੀਟੋਬਾ ਸ਼ਹਿਰ ਤੋਂ ਲਾਪਤਾ ਹੋ ਗਿਆ ਸੀ। ਲਾਪਤਾ ਵਿਦਿਆਰਥੀ ਦੇ ਮਾਪਿਆਂ ਨੇ ਸ਼ਨੀਵਾਰ (17-06-23) ਨੂੰ ਆਪਣੇ ਪੁੱਤਰ ਦੇ ਲਾਪਤਾ ਹੋਣ ਦੀ ਰਿਪੋਰਟ ਬਰੈਂਡਨ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਐਮਰਜੈਂਸੀ ਸੇਵਾ ਦੇ ਕਰਮਚਾਰੀਆਂ ਨੇ ਵਿਦਿਆਰਥੀ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਵੀ ਆਪਣੇ ਪੱਧਰ ‘ਤੇ ਜਾਂਚ ਕੀਤੀ ਤਾਂ ਐਤਵਾਰ ਸ਼ਾਮ ਨੂੰ ਮੈਨੀਟੋਬਾ ਸੂਬੇ ਦੇ ਬਰੈਂਡਨ ਸ਼ਹਿਰ ਦੇ ਨੇੜੇ ਸਿਨਬੋਇਨ ਨਦੀ ਅਤੇ ਹਾਈਵੇਅ 110 ਪੁਲ ਨੇੜੇ ਇਕ ਲਾਸ਼ ਮਿਲੀ। ਲਾਸ਼ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਟੀਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸਨੀਬੋਇਨ ਨਦੀ ਦੇ ਕੋਲ ਇੱਕ ਲਾਸ਼ ਮਿਲੀ ਹੈ ਤੇ ਟੀਮ ਦਾ ਮੰਨਣਾ ਹੈ ਕਿ ਇਹ ਅਸਨੀਬੋਇਨ ਕਮਿਊਨਿਟੀ ਕਾਲਜ ਦੇ ਵਿਦਿਆਰਥੀ ਵਿਸ਼ਾ ਪਟੇਲ ਦੀ ਹੈ, ਜੋ ਸ਼ੁੱਕਰਵਾਰ ਸਵੇਰ ਤੋਂ ਲਾਪਤਾ ਦੱਸਿਆ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਅਧਿਕਾਰੀਆਂ ਨੇ ਅਜੇ ਤਕ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ।
ਹੋਰ ਵੇਰਵੇ ਦਿੰਦੇ ਹੋਏ, ਅਧਿਕਾਰੀ ਨੇ ਕਿਹਾ, “ਪਟੇਲ ਨੂੰ ਇੱਕ ਸਲੇਟੀ ਰੰਗ ਦੀ ਹੋਂਡਾ ਸਿਵਿਕ ਕਾਰ ਵਿੱਚ ਆਪਣੇ ਘਰ ਤੋਂ ਨਿਕਲਦੇ ਹੋਏ ਘਰੇਲੂ ਵੀਡੀਓ ਨਿਗਰਾਨੀ ‘ਤੇ ਦੇਖਿਆ ਗਿਆ ਸੀ। ਇੱਕ ਚਸ਼ਮਦੀਦ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਜ਼ਾਹਰ ਤੌਰ ‘ਤੇ ਪਟੇਲ ਨੂੰ ਰਿਵਰਬੈਂਕ ਡਿਸਕਵਰੀ ਸੈਂਟਰ ਦੇ ਮੈਦਾਨ ਵੱਲ ਤੁਰਦਿਆਂ ਦੇਖਿਆ ਸੀ।” ਚੀਫ਼ ਮੈਡੀਕਲ ਦਫ਼ਤਰ ਐਗਜ਼ਾਮੀਨਰ ਨੇ ਦੱਸਿਆ ਕਿ ਅਧਿਕਾਰੀ ਮਾਮਲੇ ਦੀ ਜਾਂਚ ਜਾਰੀ ਰੱਖਣਗੇ।