ਨਿਊਜ਼ੀਲੈਂਡ ‘ਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਅਧਿਆਪਕਾਂ ਦੀ ਹੜਤਾਲ ਹੁਣ ਖਤਮ ਹੋ ਗਈ ਹੈ |ਸੈਕੰਡਰੀ ਸਕੂਲ ਦੇ ਅਧਿਆਪਕਾਂ ਵੱਲੋਂ ਆਪਣੀ ਹੜਤਾਲ ਨੂੰ ਖਤਮ ਕੀਤੇ ਜਾਣ ਦਾ ਐਲਾਨ ਕਰਨ ਮਗਰੋਂ ਸਰਕਾਰ ਨੇ ਵੀ ਸੁੱਖ ਦਾ ਸਾਹ ਲਿਆ ਹੈ |ਅਧਿਆਪਕਾਂ ਵੱਲੋਂ ਕੀਤੀਆਂ ਜਾ ਰਹੀਆਂ ਹੜਤਾਲਾਂ ਦਾ ਮਾਮਲਾ ਜਿੱਥੇ ਸਰਕਾਰ ਦੀ ਗਲੇ ਦੀ ਹੱਡੀ ਬਣਿਆ ਹੋਇਆ ਸੀ ,ਉਥੇ ਹੀ ਬੱਚਿਆਂ ਦੀ ਪੜਾਈ ਵੀ ਇਸ ਦੇ ਨਾਲ ਪ੍ਰਭਾਵਿਤ ਹੋ ਰਹੀ ਸੀ |
ਅਧਿਆਪਕਾਂ ਦੀ ਯੂਨੀਅਨ ਵੱਲੋਂ ਮਿਨਿਸਟ੍ਰੀ ਆਫ ਐਜੂਕੇਸ਼ਨ ਨਾਲ ਮੀਟਿੰਗ ਕਰਨ ਮਗਰੋਂ ਵੋਟਿੰਗ ਰਾਹੀਂ ਹੜਤਾਲ ਖਤਮ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ |ਇਸ ਮੀਟਿੰਗ ਵਿੱਚ ਤਨਖਾਹਾਂ ਦੇ ਮਸਲੇ ਤੇ ਅਧਿਆਪਕਾਂ ਤੇ ਸਰਕਾਰ ਵਿਚਾਲੇ ਸਹਿਮਤੀ ਹੋ ਗਈ ਦੱਸੀ ਜਾ ਰਹੀ ਹੈ |ਜਾਣਕਾਰੀ ਮੁਤਾਬਿਕ ਭਾਵੇਂ ਹੀ ਅਜੇ ਕੋਈ ਪੱਕਾ ਫੈਸਲਾ ਸਾਹਮਣੇ ਨਹੀਂ ਲਿਆ ਗਿਆ ,ਪਰ ਇਸ ਮਸਲੇ ਤੇ ਦੋਹਾਂ ਧਿਰਾਂ ਦੀ ਗੱਲਬਾਤ ਆਉਣ ਵਾਲੇ ਦਿਨਾਂ ‘ਚ ਜਾਰੀ ਰਹੇਗੀ |ਇਸ ਦੌਰਾਨ ਹੀ ਅਧਿਆਪਕਾਂ ਦੀਆਂ ਤਨਖ਼ਾਹਾਂ ‘ਚ ਵਾਧੇ ਦੀ ਪੂਰੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ |ਇਹ ਵੀ ਪਤਾ ਲੱਗਿਆ ਹੈ ਕਿ ਸਰਕਾਰ ਇਸ ਮਸਲੇ ਤੇ ਝੁਕ ਕੇ ਅਧਿਆਪਕਾਂ ਦੀਆਂ ਮੰਗਾ ਮੰਨਣ ਨੂੰ ਤਿਆਰ ਹੋ ਗਈ ਹੈ |