Home » ਵਿਸ਼ਵ ਕੱਪ ‘ਚ ਭਾਰਤ-ਪਾਕਿ ਦਾ 15 ਅਕਤੂਬਰ ਨੂੰ ਹੋਵੇਗਾ ਮੁਕਾਬਲਾ…
Home Page News India India Sports Sports Sports World Sports

ਵਿਸ਼ਵ ਕੱਪ ‘ਚ ਭਾਰਤ-ਪਾਕਿ ਦਾ 15 ਅਕਤੂਬਰ ਨੂੰ ਹੋਵੇਗਾ ਮੁਕਾਬਲਾ…

Spread the news


ਅਕਤੂਬਰ-ਨਵੰਬਰ ਵਿਚਾਲੇ ਭਾਰਤ ‘ਚ 46 ਦਿਨਾਂ ਤੱਕ ਵਨਡੇ ਵਿਸ਼ਵ ਕੱਪ ਦੇ 48 ਮੈਚ ਖੇਡੇ ਜਾਣਗੇ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਮੰਗਲਵਾਰ ਨੂੰ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ ਕੀਤਾ। ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਨਿਊਜ਼ੀਲੈਂਡ-ਇੰਗਲੈਂਡ ਮੈਚ ਨਾਲ ਹੋਵੇਗੀ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਫਾਈਨਲ 19 ਨਵੰਬਰ ਨੂੰ ਇਸ ਮੈਦਾਨ ‘ਤੇ ਹੋਵੇਗਾ। ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਮੁੰਬਈ ਅਤੇ ਕੋਲਕਾਤਾ ‘ਚ ਹੋਣਗੇ।

ਟੂਰਨਾਮੈਂਟ ਦਾ ਸਭ ਤੋਂ ਚਰਚਿਤ ਮੈਚ ਯਾਨੀ ਭਾਰਤ-ਪਾਕਿਸਤਾਨ ਮੈਚ 15 ਅਕਤੂਬਰ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਹੀ ਹੋਵੇਗਾ। ਹਾਲਾਂਕਿ ਭਾਰਤ ਦੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਆਸਟ੍ਰੇਲੀਆ ਖਿਲਾਫ ਮੈਚ ਨਾਲ ਹੋਵੇਗੀ। ਇਹ ਮੈਚ 8 ਅਕਤੂਬਰ ਨੂੰ ਚੇਨਈ ‘ਚ ਖੇਡਿਆ ਜਾਵੇਗਾ।

ਵਿਸ਼ਵ ਕੱਪ 10 ਸ਼ਹਿਰਾਂ ਵਿੱਚ ਖੇਡਿਆ ਜਾਵੇਗਾ
2023 ਵਿਸ਼ਵ ਕੱਪ 10 ਸ਼ਹਿਰਾਂ ਵਿੱਚ ਖੇਡਿਆ ਜਾਵੇਗਾ। ਅਹਿਮਦਾਬਾਦ (ਨਰਿੰਦਰ ਮੋਦੀ ਸਟੇਡੀਅਮ), ਬੈਂਗਲੁਰੂ (ਐੱਮ ਚਿੰਨਾਸਵਾਮੀ ਸਟੇਡੀਅਮ), ਚੇਨਈ (ਐੱਮ. ਏ. ਚਿਦੰਬਰਮ ਸਟੇਡੀਅਮ), ਦਿੱਲੀ (ਅਰੁਣ ਜੇਤਲੀ ਕ੍ਰਿਕਟ ਸਟੇਡੀਅਮ), ਧਰਮਸ਼ਾਲਾ (ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ), ਹੈਦਰਾਬਾਦ (ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਉੱਪਲ)।

ਇਨ੍ਹਾਂ ਤੋਂ ਇਲਾਵਾ ਕੋਲਕਾਤਾ (ਈਡਨ ਗਾਰਡਨ), ਲਖਨਊ (ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ), ਮੁੰਬਈ (ਵਾਨਖੇੜੇ ਸਟੇਡੀਅਮ), ਪੁਣੇ (ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ) ਸ਼ਾਮਲ ਹਨ। ਹੈਦਰਾਬਾਦ ਤੋਂ ਇਲਾਵਾ ਗੁਹਾਟੀ ਅਤੇ ਤਿਰੂਵਨੰਤਪੁਰਮ 29 ਸਤੰਬਰ ਤੋਂ 3 ਅਕਤੂਬਰ ਤੱਕ ਅਭਿਆਸ ਮੈਚਾਂ ਦੀ ਮੇਜ਼ਬਾਨੀ ਕਰਨਗੇ।