ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਹਫ਼ਤੇ ਦੇ ਅਖੀਰ ਦੀ ਅਸਫਲ ਬਗਾਵਤ (ਪੁਤਿਨ ਦੀ ਸੱਤਾ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਖਤਰਾ) ਨੂੰ ਲੈ ਕੇ ਇਸ ਦੇ ਆਯੋਜਕਾਂ ’ਤੇ ਵਰ੍ਹਦੇ ਹੋਏ ਉਨ੍ਹਾਂ ਨੂੰ ਗੱਦਾਰ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਯੂਕ੍ਰੇਨੀ ਸਰਕਾਰ ਅਤੇ ਇਸ ਦੇ ਸਹਿਯੋਗੀਆਂਂ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਅੱਧੀ ਰਾਤ ਨੂੰ ਟੈਲੀਵਿਜ਼ਨ ’ਤੇ 5 ਮਿੰਟ ਦੇ ਆਪਣੇ ਸੰਬੋਧਨ ਵਿਚ ਪੁਤਿਨ ਨੇ ਸਖਤ ਲਹਿਜ਼ੇ ਵਿਚ ਅਾਪਣੀ ਗੱਲ ਕਹੀ। ਇਸ ਦੌਰਾਨ ਉਹ ਥੱਕੇ ਹੋਏ ਦਿਖਾਈ ਦੇ ਰਹੇ ਸਨ। ਉਨ੍ਹਾਂ ਇਕ ਪਾਸੇ ਸੰਕਟ ਨੂੰ ਰੋਕਣ ਲਈ ਬਗਾਵਤ ਨੂੰ ਉਤਸ਼ਾਹ ਦੇਣ ਵਾਲਿਆਂ ਦੀ ਅਾਲੋਚਨਾ ਕਰਨ ਅਤੇ ਵੱਡੀ ਗਿਣਤੀ ਵਿਚ ਨਿੱਜੀ ਫੌਜੀਆਂ ਤੇ ਉਨ੍ਹਾਂ ਦੇ ਕੱਟੜ ਹਮਾਇਤੀਆਂ ਨੂੰ ਨਾਰਾਜ਼ ਨਾ ਕਰਨ ਦਰਮਿਆਨ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਵਿਚੋਂ ਕੁਝ ਸਥਿਤੀ ਨੂੰ ਸੰਭਾਲਣ ਦੇ ਕ੍ਰੈਮਲਿਨ ਦੇ ਤਰੀਕੇ ਤੋਂ ਨਾਰਾਜ਼ ਹਨ। ਪੁਤਿਨ ਨੇ ਨਿੱਜੀ ਫੌਜੀ ਸਮੂਹ ‘ਵੈਗਨਰ’ ਵਲੋਂ ਐਲਾਨੀ ਹਥਿਅਾਰਬੰਦ ਬਗਾਵਤ ਦੇ 24 ਘੰਟੇ ਤੋਂ ਵੀ ਘੱਟ ਸਮੇਂ ਵਿਚ ਖ਼ਤਮ ਹੋਣ ਤੋਂ ਬਾਅਦ ਇਕਜੁੱਟਤਾ ਦਿਖਾਉਣ ਲਈ ਸੋਮਵਾਰ ਨੂੰ ਰਾਸ਼ਟਰ ਦਾ ਧੰਨਵਾਦ ਪ੍ਰਗਟ ਕੀਤਾ। ਬਗਾਵਤ ਦੀ ਸਮਾਪਤੀ ਤੋਂ ਬਾਅਦ ਆਪਣੇ ਪਹਿਲੇ ਬਿਆਨ ਵਿਚ ਪੁਤਿਨ ਨੇ ‘ਵੈਗਨਰ’ ਦੇ ਉਨ੍ਹਾਂ ਲੜਾਕਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ, ਜਿਨ੍ਹਾਂ ਨੇ ਹਾਲਾਤ ਨੂੰ ਹੋਰ ਵਿਗੜਣ ਅਤੇ ‘ਖੂਨ-ਖਰਾਬੇ’ ਵਿਚ ਤਬਦੀਲ ਹੋਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਉਸ ਦੇ ਲੋਕਾਂ ਨੂੰ ਬਗਾਵਤ ਤੋਂ ਬਚਾਉਣ ਲਈ ਸਾਰੇ ਜ਼ਰੂਰੀ ਕਦਮ ਉਠਾਏ ਗਏ ਸਨ। ਪੁਤਿਨ ਨੇ ਬਗਾਵਤ ਲਈ ‘ਰੂਸ ਦੇ ਦੁਸ਼ਮਣਾਂ’ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਉਨ੍ਹਾਂ ‘ਗ਼ਲਤ ਮੁਲਾਂਕਣ’ ਕੀਤਾ ਸੀ।’ ਕ੍ਰੈਮਲਿਨ (ਰੂਸ ਦੇ ਰਾਸ਼ਟਰਪਤੀ ਦਾ ਦਫਤਰ) ਨੇ ਅਧਿਕਾਰੀਾਂ ਵਲੋਂ ਸੋਮਵਾਰ ਨੂੰ ਜਾਰੀ ਇਕ ਵੀਡੀਓ ਰਾਹੀਂ ਦੇਸ਼ ਵਿਚ ਸਥਿਰਤਾ ਪੈਦਾ ਹੋਣ ਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਇਸ ਵੀਡੀਓ ਵਿਚ ਰੂਸ ਦੇ ਰੱਖਿਆ ਮੰਤਰੀ ਯੂਕ੍ਰੇਨ ਵਿਚ ਸੁਰੱਖਿਆ ਫੋਰਸਾਂ ਦਾ ਜਾਇਜ਼ਾ ਲੈਂਦੇ ਨਜ਼ਰ ਆ ਰਹੇ ਹਨ। ਉਥੇ ਹੀ ‘ਵੈਗਨਰ’ ਮੁਖੀ ਯੇਵਗੇਨੀ ਪ੍ਰੀਗੋਝਿਨ ਨੇ ਕਿਹਾ ਕਿ ਉਹ ਤਖਤਾਪਲਟ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ ਸਗੋਂ ਆਪਣੇ ਨਿੱਜੀ ਫੌਜੀ ਸਮੂਹ ਨੂੰ ਤਬਾਹ ਹੋਣ ਤੋਂ ਬਚਾਉਣ ਦਾ ਯਤਨ ਕਰ ਰਹੇ ਸਨ। ਪ੍ਰੀਗੋਝਿਨ ਨੇ ਇਹ ਨਹੀਂ ਦੱਸਿਆ ਕਿ ਉਹ ਅਜੇ ਕਿਥੇ ਹਨ ਅਤੇ ਉਨ੍ਹਾਂ ਦੀ ਅੱਗੇ ਦੀ ਕੀ ਯੋਜਨਾ ਹੈ। ਰੂਸੀ ਰਾਸ਼ਟਰਪਤੀ ਪੁਤਿਨ ਨੇ ਵੈਗਨਰ ਨਿੱਜੀ ਫੌਜ ਸਮੂਹ ਦੇ ਮੈਂਬਰਾਂ ਨੂੰ ਦੇਸ਼ ਦੇ ਰੱਖਿਅਾ ਮੰਤਰਾਲਾ ਨਾਲ ਕਰਾਰ ’ਤੇ ਹਸਤਾਖਰ ਕਰਨ ਅਤੇ ਘਰ ਪਰਤਣ ਜਾਂ ਬੇਲਾਰੂਸ ਜਾਣ ਦੀ ਬੇਨਤੀ ਕੀਤੀ ਹੈ। ਪੁਤਿਨ ਨੇ ਵੈਗਨਰ ਸਮੂਹ ਦੇ ਵਧੇਰੇ ਲੜਾਕੇ ਰੂਸ ਦੇ ਦੇਸ਼ ਭਗਤ ਹਨ ਅਤੇ ਉਨ੍ਹਾਂ ਦੀ ਸਿਰਫ ਵਰਤੋਂ ਕੀਤੀ ਗਈ ਸੀ। ਰੂਸੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨਿੱਜੀ ਫੌਜ ‘ਵੈਗਨਰ’ ਦੇ ਮੁਖੀ ਯੇਵਗੇਨੀ ਪ੍ਰੀਗੋਝਿਨ ਦੀ ਅਗਵਾਈ ਹੇਠ ਹਥਿਅਾਰਬੰਦ ਬਗਾਵਤ ਦੀ ਅਪਰਾਧਿਕ ਜਾਂਚ ਬੰਦ ਕਰ ਦਿੱਤੀ ਹੈ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਪ੍ਰੀਗੋਝਿਨ ਅਤੇ ਬਗਾਵਤ ਵਿਚ ਸ਼ਾਮਲ ਹੋਰ ਲੜਾਕਿਆਂ ਖ਼ਿਲਾਫ਼ ਲਾਏ ਗਏ ਨਿੱਜੀ ਦੋਸ਼ ਵੀ ਹਟਾ ਦਿੱਤੇ ਗਏ ਹਨ। ਸੰਘੀ ਸੁਰੱਖਿਆ ਸੇਵਾ (ਏ. ਐੱਫ. ਬੀ.) ਨੇ ਕਿਹਾ ਕਿ ਉਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਗਾਵਤ ਵਿਚ ਸ਼ਾਮਲ ਲੋਕਾਂ ਨੇ ‘ਅਪਰਾਧ ਨੂੰ ਅੰਜ਼ਾਮ ਦੇਣ ਦੇ ਇਰਾਦੇ ਨਾਲ ਕੀਤੀਆਂ ਜਾਣ ਵਾਲੀਾਆਂ ਕਾਰਵਾਈਆਂ ਬੰਦ ਕਰ ਦਿੱਤੀਆਂ ਹਨ।’
ਪੁਤਿਨ ਦਾ ਦਾਅਵਾ, ਰੂਸ ਦੇ ਦੁਸ਼ਮਣਾਂ ਦੇ ਇਸ਼ਾਰੇ ‘ਤੇ ਹੋਈ ਅਸਫਲ ਬਗਾਵਤ…
June 29, 2023
3 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,744
- India4,063
- India Entertainment125
- India News2,746
- India Sports220
- KHABAR TE NAZAR3
- LIFE66
- Movies46
- Music81
- New Zealand Local News2,091
- NewZealand2,378
- Punjabi Articules7
- Religion877
- Sports210
- Sports209
- Technology31
- Travel54
- Uncategorized34
- World1,813
- World News1,579
- World Sports202