ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ 3 ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਦਿੱਤੇ ਗਏ। ਉਨ੍ਹਾਂ ਨੇ ਏਐਸਆਈ ਸੰਜੀਵ ਕੁਮਾਰ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਜਦਕਿ ਬਾਕੀ ਦੋ ਮੁਲਾਜ਼ਮਾਂ ਦੇ ਵਾਰਸਾਂ ਨੂੰ 50-50 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਲਈ 4 ਲੱਖ ਰੁਪਏ ਦੇ ਚੈੱਕ ਵੀ ਦਿੱਤੇ ਗਏ।
ਮੁੱਖ ਮੰਤਰੀ ਨੇ ਇਸ ਸੰਬੰਧੀ ਟਵੀਟ ਕਰ ਕੇ ਦੱਸਿਆ ਕਿ “ਪੰਜਾਬ ਪੁਲਿਸ ਦੇ ਤਿੰਨ ਜਵਾਨ ਜੋ ਕਿ ਡਿਊਟੀ (in line of duty) ਤੇ ਐਕਸੀਡੈਂਟ (accidental death) ਦੌਰਾਨ ਸ਼ਹੀਦ ਹੋ ਗਏ ਸਨ…ਜਵਾਨਾਂ ਦੇ ਪਰਿਵਾਰਾਂ ਨੂੰ ਵਾਅਦੇ ਅਨੁਸਾਰ 1 ਕਰੋੜ ਰੁਪਏ ਅਤੇ 50-50 ਲੱਖ ਰੁਪਏ ਦੇ ਚੈੱਕ ਭੇਟ ਕੀਤੇ ਅਤੇ ਨਾਲ ਹੀ ਬੱਚਿਆਂ ਦੀ ਪੜਾਈ ਲਈ ਰੁਪਏ 4 ਲੱਖ ਦਾ ਚੈੱਕ ਦਿੱਤਾ।ਭਵਿੱਖ ‘ਚ ਵੀ ਹਰ ਸੰਭਵ ਮਦਦ ਲਈ ਭਰੋਸਾ ਦਿੱਤਾ….ਪੰਜਾਬ ਪੁਲਿਸ ਹਰ ਵੇਲੇ ਪੰਜਾਬੀਆਂ ਦੀ ਸੁਰੱਖਿਆ ਲਈ ਹਾਜ਼ਰ ਹੈ…ਸਰਕਾਰ ‘ਚ ਹੋਣ ਦੇ ਨਾਤੇ ਸਾਡਾ ਵੀ ਫ਼ਰਜ਼ ਬਣਦੈ ਕਿ ਇਹਨਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਤੇ ਕਦਰ ਕਰੀਏ”