ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੀਤੀ ਰਾਤ ਹੇਸਟਿੰਗਜ਼ ਵਿੱਚ ਇੱਕ ਭਿਆਨਕ ਡਕੈਤੀ ਅਤੇ ਸਟੋਰ ਮਾਲਕ ਨੂੰ ਜ਼ਖਮੀ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਚੋਰਾਂ ਨੂੰ ਲੱਭਣ ਲਈ ਜਨਤਾ ਦੀ ਮਦਦ ਦੀ ਮੰਗ ਕਰ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਸ਼ਾਮ ਕਰੀਬ 7.30 ਵਜੇ ਫਿਟਜ਼ਰੋਏ ਐਵੇਨਿਊ ‘ਤੇ ਇਕ ਵਿਅਕਤੀ ਹਥਿਆਰਾਂ ਨਾਲ ਲੈਸ ਇਕ ਸਟੋਰ ‘ਚ ਲੁੱਟ ਕਰਕੇ ਇੱਕ ਕਾਰ ਵਿੱਚ ਮੌਕੇ ਤੋ ਫ਼ਰਾਰ ਹੋ ਗਿਆ।
ਪੁਲਿਸ ਨੇ ਕਿਹਾ ਕਿ ਹਮਲੇ ਦੌਰਾਨ ਸਟੋਰ ਮਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।ਪੁਲਿਸ ਹੁਣ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਕਰਨ ਅਤੇ ਉਸ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ।ਉਹਨਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਵੇ ਤਾ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।
ਹੇਸਟਿੰਗਜ਼ ‘ਚ ਹੋਈ ਭਿਆਨਕ ਲੁੱਟ ਵਿੱਚ ਸਟੋਰ ਮਾਲਕ ਨੂੰ ਕੀਤਾ ਜ਼ਖਮੀ…
