Home » ਅਮਰੀਕਾ ਦੇ 17 ਸੂਬਿਆ ਵਿੱਚ ਸਿੱਖਾਂ ਦੀ ਜਾਣਕਾਰੀ ਬਾਰੇ ਸਕੂਲਾਂ ਵਿੱਚ ਪੜਾਇਆ ਜਾਵੇਗਾ ਸਿੱਖ ਧਰਮ, ਸਕੂਲੀ ਪਾਠਕ੍ਰਮ ਦੇ ਹਿੱਸੇ ਵਜੋਂ ਸਿੱਖ ਧਰਮ ਨੂੰ ਸ਼ਾਮਲ ਕੀਤਾ…
Home Page News India India News World World News

ਅਮਰੀਕਾ ਦੇ 17 ਸੂਬਿਆ ਵਿੱਚ ਸਿੱਖਾਂ ਦੀ ਜਾਣਕਾਰੀ ਬਾਰੇ ਸਕੂਲਾਂ ਵਿੱਚ ਪੜਾਇਆ ਜਾਵੇਗਾ ਸਿੱਖ ਧਰਮ, ਸਕੂਲੀ ਪਾਠਕ੍ਰਮ ਦੇ ਹਿੱਸੇ ਵਜੋਂ ਸਿੱਖ ਧਰਮ ਨੂੰ ਸ਼ਾਮਲ ਕੀਤਾ…

Spread the news

ਸਿੱਖ ਧਰਮ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।ਇਸ ਭਾਈਚਾਰੇ  ਦੇ ਨਾਗਰਿਕਾ ਨੇ  ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਖੇਤਰਾਂ ਵਿੱਚ 125 ਸਾਲਾਂ ਤੋਂ ਅਮਰੀਕੀ ਸਮਾਜ ਵਿੱਚ ਬਹੁਤ ਯੋਗਦਾਨ ਵੀ  ਪਾਇਆ ਹੈ।ਅਤੇ ਸਿੱਖਾਂ ਲਈ ਬੜੇ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ  ਹੁਣ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਵੀ ਵਿਦਿਆਰਥੀਆਂ ਨੂੰ ਹੁਣ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ, ਜਿਸ ਵਿੱਚ ਡਿਸਟ੍ਰਿਕਟ ਆਫ਼ ਕੋਲੰਬੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਸਕੂਲ ਵਿੱਚ ਸਿੱਖੀ ਅਤੇ ਸਿੱਖ ਧਰਮ ਨੂੰ ਸ਼ਾਮਲ ਕਰਨ ਵਾਲੇ ਨਵੇਂ ਸਮਾਜਿਕ ਅਧਿਐਨ ਮਿਆਰਾਂ ਦੇ ਹੱਕ ਵਿੱਚ ਵੋਟਿੰਗ ਕੀਤੀ ਹੈ।ਇਸ  ਪਾਠਕ੍ਰਮ ਦੇ  ਵਿਕਾਸ ਦੇ ਨਾਲ, ਵਾਸ਼ਿੰਗਟਨ ਡੀਸੀ ਹੁਣ ਅਮਰੀਕਾ ਦੇ 17 ਰਾਜਾਂ ਵਿੱਚ ਸ਼ਾਮਲ ਹੋ ਜਾਵੇਗਾ। ਅਤੇ ਪਬਲਿਕ ਸਕੂਲਾਂ ਲਈ ਉਨ੍ਹਾਂ ਦੇ ਸਮਾਜਿਕ ਅਧਿਐਨ ਦੇ ਮਿਆਰਾਂ ਵਿੱਚ ਸਿੱਖਾਂ ਬਾਰੇ ਸਹੀ ਜਾਣਕਾਰੀ ਸ਼ਾਮਲ ਕੀਤੀ ਜਾਵੇਗੀ।ਇਸ ਨਵੇਂ ਮਾਪਦੰਡਾਂ ਨਾਲ ਸੂਬੇ ਦੇ ਲਗਭਗ 49,800 ਦੇ ਕਰੀਬ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ, ਇਸ ਬਾਰੇ ਸਿੱਖ ਕੁਲੀਸ਼ਨ ਦੀ ਇੱਕ ਰੀਲੀਜ਼ ਵਿੱਚ ਕਿਹਾ ਗਿਆ ਹੈ। ਅਤੇ ਸਿੱਖਾਂ ਨੇ ਇਸ ਘੋਸ਼ਣਾ ਦਾ ਭਰਵਾਂ ਸੁਆਗਤ ਵੀ ਕੀਤਾ ਹੈ।ਇਸ ਸਬੰਧ ਵਿੱਚ  ਹਰਮਨ ਸਿੰਘ, ਸਿੱਖ ਕੁਲੀਸ਼ਨ ਐਜੂਕੇਸ਼ਨ ਡਾਇਰੈਕਟਰ ਨੇ ਕਿਹਾ “ਸਮੂਹਿਕ ਅਤੇ ਸਹੀ ਮਾਪਦੰਡ ਕੱਟੜਤਾ ਦਾ ਮੁਕਾਬਲਾ ਕਰਨ ਅਤੇ ਧੱਕੇਸ਼ਾਹੀ ਨੂੰ ਘਟਾਉਣ ਲਈ ਇਹ ਇੱਕ ਮਹੱਤਵਪੂਰਨ ਅਤੇ ਸ਼ਲਾਘਾਯੋਗ ਪਹਿਲਾ ਕਦਮ ਹੈ, ਅਤੇ ਇਹ ਬੇਸਲਾਈਨ ਸੱਭਿਆਚਾਰਕ ਅਤੇ  ਯੋਗਤਾ ਨੂੰ ਵਧਾ ਕੇ ਅਤੇ ਅਗਿਆਨਤਾ ਨੂੰ ਘਟਾ ਕੇ ਸਾਰੇ ਵਿਦਿਆਰਥੀਆਂ ਨੂੰ ਲਾਭ ਪਹੁੰਚੇਗਾ। ਉਹਨਾਂ ਕਿਹਾ ਕਿ ਯੂਐਸ ਸਿੱਖਿਜ਼ਮ ਯੂਟਾਹ ਅਤੇ ਮਿਸੀਸਿਪੀ ਰਾਜ ਤੋਂ ਬਾਅਦ ਵਰਜੀਨੀਆ ਦੇ ਸਕੂਲ ਪਾਠਕ੍ਰਮ ਸਾਮਿਲ ਕੀਤਾ ਸੀ ਅਤੇ ਹੁਣ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਸਿੱਖਿਜ਼ਮ ਦੇ ਨਵੇਂ ਹਿਸਟਰੀ ਐਂਡ ਸੋਸ਼ਲ ਸਾਇੰਸ ਸਟੈਂਡਰਡਜ਼, ਵਿੱਚ ਸਿੱਖ ਧਰਮ ਵੀ ਸ਼ਾਮਲ ਹੈ, ਜਿੰਨਾਂ ਦੇ ਹੱਕ ਵਿੱਚ ਵੋਟ ਪਾਈ ਗਈ ਸਿੱਖ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਦਲਜੀਤ ਸਿੰਘ ਸਾਹਨੀ ਨੇ ਕਿਹਾ, “ਇਹ ਨਵੇਂ ਮਾਪਦੰਡ ਅਮਰੀਕਾ ਦੇਸ਼ ਦੀ ਰਾਜਧਾਨੀ ਵਿੱਚ ਵਿਦਿਆਰਥੀਆਂ ਨੂੰ ਸਿੱਖੀ ਅਤੇ ਸਿੱਖ ਅਮਰੀਕਨਾਂ ਦੇ ਤਜ਼ਰਬਿਆਂ ਬਾਰੇ ਸਿੱਖਣ ਦਾ ਮੌਕਾ ਪ੍ਰਦਾਨ ਕਰਨਗੇ।ਅਤੇ ਅਮਰੀਕੀ ਸਕੂਲਾਂ ਵਿੱਚ ਹਿੰਦੀ ਨੂੰ ਸੈਕੰਡਰੀ ਭਾਸ਼ਾ ਵਜੋਂ ਪੇਸ਼ ਕੀਤੇ ਜਾਣ ਦੀ ਵੀ ਸੰਭਾਵਨਾ ਹੈ।ਸਾਹਨੀ ਨੇ ਕਿਹਾ, “ਸਮੂਹਿਕ ਮਾਪਦੰਡ ਇਸ ਨੂੰ ਯਕੀਨੀ ਬਣਾਉਣ ਲਈ ਅਟੁੱਟ ਹਨ ਉਹਨਾਂ  ਕਿਹਾ ਕਿ ਸਿੱਖਾਂ ਨੂੰ ਦੇਖਿਆ ਅਤੇ ਸੁਣਿਆ ਜਾਵੇ,” ਸਾਹਨੀ ਨੇ ਕਿਹਾ ਸਿੱਖ ਕੁਲੀਸ਼ਨ ਨੇ  ਕਿਹਾ ਹੈ ਕਿ ਇਹਨਾਂ ਯਤਨਾਂ ਦਾ ਮਤਲਬ ਹੈ ਕਿ 25 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਦੇ ਨਾਲ ਸੰਪੂਰਨ ਸਿੱਖਿਆ ਦਾ ਅਨੁਭਵ ਕਰਨ ਦਾ ਵੀ ਮੌਕਾ ਮਿਲੇਗਾ ਅਤੇ ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਇਸ ਭਾਈਚਾਰੇ ਦੇ ਨਾਗਰਿਕ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਡਾਕਟਰੀ ਦੇ ਖੇਤਰਾਂ ਵਿੱਚ 125 ਸਾਲਾਂ ਤੋਂ ਅਮਰੀਕੀ ਸਮਾਜ ਵਿੱਚ ਵੱਡਾ ਯੋਗਦਾਨ ਪਾਇਆ ਹੈ।