Home » ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਆਕਲੈਂਡ ਮੇਲੇ ਦੀਆਂ ਤਿਆਰੀਆਂ ਮਕੁੰਮਲ…
Entertainment • Home Page News • India • Music • New Zealand Local News • NewZealand

ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਆਕਲੈਂਡ ਮੇਲੇ ਦੀਆਂ ਤਿਆਰੀਆਂ ਮਕੁੰਮਲ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਐਸ,ਬੀ,ਐਸ ਸਪੋਰਟਸ & ਕਲਚਰਲ ਕਲੱਬ ਵੱਲੋਂ ਕਰਵਾਏ ਜਾਣ ਵਾਲੇ ਖਾਸ ਪ੍ਰੋਗਰਾਮ ਤੀਆਂ ਤੀਜ ਦੀਆਂ (ਲੇਡੀਜ਼ ਨਾਈਟ) ਜੋ ਕਿ ਲੇਡੀਜ਼ ਲਈ ਸਾਲ ਦਾ ਸਭ ਤੋ ਵੱਡਾ ਈਵੈਂਟ ਕਿਹਾ ਜਾ ਸਕਦਾ ਹੈ ਤੇ ਇਸ ਸਾਲ ਇਹ ਤੀਆਂ ਤੀਜ ਦੀਆਂ ਦਾ ਮੇਲਾ 15 ਜੁਲਾਈ ਦਿਨ ਸ਼ਨਿਚਰਵਾਰ ਨੂੰ ਸ਼ਾਮ 6:30 ਵਜੇ ਤੋ ਦੇਰ ਰਾਤ ਤੱਕ Due Drop Even Centre Manukau ਵਿਖੇ(ਆਕਲੈਂਡ) ਵਿਖੇ ਕਰਵਾਇਆਂ ਜਾ ਰਿਹਾ ਹੈ।ਇਸ ਮੇਲੇ ਸਬੰਧੀ ਅੱਜ ਪ੍ਰਬੰਧਕੀ ਟੀਮ ਨੇ ਗੱਲ ਕਰਦਿਆਂ ਦੱਸਿਆਂ ਕਿ ਤੀਆ ਦੇ ਮੇਲੇ ਦੀਆਂ ਸਾਰੀਆਂ ਤਿਆਰੀਆਂ ਮਕੁੰਮਲ ਹੋ ਗਈਆਂ ਹਨ।ਉਹਨਾਂ ਦੱਸਿਆਂ ਕਿ ਲੇਡੀਜ਼ ਨਾਈਟ ਦੌਰਾਨ ਲਾਈਟ,ਸਾਊਡ, ਡੀ,ਜੇ ਅਤੇ ਸਕਿਉਰਟੀ ਦੇ ਵੱਡੇ ਪ੍ਰਬੰਧ ਕੀਤੇ ਗਏ ਹਨ ਇਸ ਦੇ ਨਾਲ ਹੀ ਕਈ ਵੱਡੇ ਇਨਾਮ ਜਿਨਾਂ ਵਿੱਚ ਇੰਡੋ ਸਪਾਇਸ ਵੱਲੋਂ 2 ਜੋੜੇ ਸੋਨੇ ਦੀਆਂ ਵਾਲੀਆ,ਡੇਲੀ ਖਬਰ ਵੱਲੋਂ ਖਾਸ ਇਨਾਮ ਅਤੇ ਹੋਰ ਕਈ ਗਿਫਟ ਡਰਾਅ ਰਾਹੀ ਕੱਢੇ ਜਾਣਗੇ ਇਸ ਤੋ ਇਲਾਵਾ ਮੇਲੇ ਦੌਰਾਨ ਕੱਪੜੇ ਅਤੇ ਜਿਊਲ਼ਰੀ ਦੇ ਨਾਲ-ਨਾਲ ਖਾਣ-ਪੀਣ ਦੇ ਸਟਾਲ ਵੀ ਲਗਾਏ ਜਾਣਗੇ।