Home » ਰੇਡੀਓ ਨੂੰ ਸ਼ਕਤੀਸ਼ਾਲੀ ਮਾਧਿਅਮ ਮੰਨਦੇ ਹਨ ਪ੍ਰਧਾਨ ਮੰਤਰੀ ਮੋਦੀ, 9 ਸਾਲਾਂ ‘ਚ ਸਟੇਸ਼ਨਾਂ ਦੀ ਗਿਣਤੀ 142 ਤੋਂ ਵਧ ਕੇ ਹੋਈ 448’ : ਅਨੁਰਾਗ ਠਾਕੁਰ
Home Page News India India News

ਰੇਡੀਓ ਨੂੰ ਸ਼ਕਤੀਸ਼ਾਲੀ ਮਾਧਿਅਮ ਮੰਨਦੇ ਹਨ ਪ੍ਰਧਾਨ ਮੰਤਰੀ ਮੋਦੀ, 9 ਸਾਲਾਂ ‘ਚ ਸਟੇਸ਼ਨਾਂ ਦੀ ਗਿਣਤੀ 142 ਤੋਂ ਵਧ ਕੇ ਹੋਈ 448’ : ਅਨੁਰਾਗ ਠਾਕੁਰ

Spread the news

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਕ ਸਮਾਗਮ ਵਿਚ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਰੇਡੀਓ ਸਟੇਸ਼ਨਾਂ ਦੀ ਮੰਗ ਵਧ ਰਹੀ ਹੈ, ਜਿਸ ਕਾਰਨ ਕੇਂਦਰ ਸਰਕਾਰ ਨੇ ਕਈ ਰੇਡੀਓ ਸਟੇਸ਼ਨ ਸਥਾਪਿਤ ਕੀਤੇ ਹਨ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, “ਜੇਕਰ ਸੰਖਿਆ ਦੀ ਗੱਲ ਕਰੀਏ ਤਾਂ 2014 ਵਿੱਚ ਸਿਰਫ਼ 140-142 ਕਮਿਊਨਿਟੀ ਰੇਡੀਓ ਸਟੇਸ਼ਨ ਸਨ, ਪਰ 9 ਸਾਲਾਂ ਵਿੱਚ ਇਹ 140-142 ਤੋਂ ਵੱਧ ਕੇ 448 ਰੇਡੀਓ ਸਟੇਸ਼ਨ ਹੋ ਗਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਮੰਗ ਕਿੰਨੀ ਵੱਧ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਹਰ ਜ਼ਿਲ੍ਹੇ ਵਿੱਚ ਇੱਕ ਸ਼ਕਤੀਸ਼ਾਲੀ ਕਮਿਊਨਿਟੀ ਰੇਡੀਓ ਸਟੇਸ਼ਨ ਹੋਣਾ ਚਾਹੀਦਾ ਹੈ। ਲੱਦਾਖ ਦੇ ਕਰਜੋਕ ਪਿੰਡ ਵਿੱਚ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਭਾਰਤ-ਚੀਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਮੁਫ਼ਤ ਦੂਰਦਰਸ਼ਨ ਡੀਟੀਐਚ ਕੁਨੈਕਸ਼ਨਾਂ ਦੀ ਸਪਲਾਈ ਯਕੀਨੀ ਬਣਾਏਗਾ। ਨਾਲ ਹੀ ਕਿਹਾ ਕਿ ਇਨ੍ਹਾਂ ਦੂਰ-ਦੁਰਾਡੇ ਪਿੰਡਾਂ ਦੇ ਵਸਨੀਕਾਂ ਲਈ ਜਲਦੀ ਹੀ ਬਿਹਤਰ ਮੋਬਾਈਲ ਕਨੈਕਟੀਵਿਟੀ ਯਕੀਨੀ ਬਣਾਈ ਜਾਵੇਗੀ ਅਤੇ ਸਰਕਾਰ ਇਨ੍ਹਾਂ ਖੇਤਰਾਂ ਵਿੱਚ ਬਿਹਤਰ ਸਰਵਪੱਖੀ ਸੰਪਰਕ ਯਕੀਨੀ ਬਣਾਉਣ ਲਈ ਵਚਨਬੱਧ ਹੈ।