Home » ਮੈਲਬੌਰਨ ਹਵਾਈ ਅੱਡੇ ‘ਤੇ ਨਿਊਜ਼ੀਲੈਂਡ ਦੇ ਵਿਅਕਤੀ ਕੋਲੋਂ ਮਿਲੀ 2 ਕਿਲੋਗ੍ਰਾਮ ਹੈਰੋਇਨ…
Home Page News New Zealand Local News NewZealand World World News

ਮੈਲਬੌਰਨ ਹਵਾਈ ਅੱਡੇ ‘ਤੇ ਨਿਊਜ਼ੀਲੈਂਡ ਦੇ ਵਿਅਕਤੀ ਕੋਲੋਂ ਮਿਲੀ 2 ਕਿਲੋਗ੍ਰਾਮ ਹੈਰੋਇਨ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਦੇ ਇਕ ਬਜ਼ੁਰਗ ਵਿਅਕਤੀ ‘ਤੇ ਮੈਲਬੌਰਨ ਹਵਾਈ ਅੱਡੇ ਰਾਹੀਂ ਕਰੀਬ 2 ਕਿਲੋਗ੍ਰਾਮ ਹੈਰੋਇਨ ਦਰਾਮਦ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ।77 ਸਾਲਾ ਵਿਅਕਤੀ ਬੁੱਧਵਾਰ ਨੂੰ ਥਾਈਲੈਂਡ ਤੋਂ ਆਸਟ੍ਰੇਲੀਆ ਪਹੁੰਚਿਆ ਸੀ ਅਤੇ ਉਸ ਨੂੰ ਏਅਰਪੋਰਟ ‘ਤੇ ਹਿਰਾਸਤ ਵਿਚ ਲਿਆ ਗਿਆ ਸੀ।ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ ਵਿਅਕਤੀ ਦੇ ਸੂਟਕੇਸ ਦੀ ਲਾਈਨਿੰਗ ਵਿੱਚ ਚਿੱਟਾ ਪਾਊਡਰ ਮਿਲਿਆ, ਜਿਸਦੀ ਜਾਂਚ ਕੀਤੀ ਗਈ ਅਤੇ ਅਤੇ ਜਾਂਚ ਵਿੱਚ ਪਾਇਆ ਗਿਆ ਕਿ ਇਹ ਪਾਊਡਰ ਹੈਰੋਇਨ ਹੈ।ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।