Home » ਪੁਕੀਨੋ ‘ਚ ਲੁੱਟ ਦੀ ਵਾਰਦਾਤ ਕਰਨ ਵਾਲੇ 13 ਤੋ 15 ਸਾਲ ਦੇ ਲੁਟੇਰੇ ਪੁਲਿਸ ਨੇ ਕੀਤੇ ਕਾਬੂ…
Home Page News New Zealand Local News NewZealand

ਪੁਕੀਨੋ ‘ਚ ਲੁੱਟ ਦੀ ਵਾਰਦਾਤ ਕਰਨ ਵਾਲੇ 13 ਤੋ 15 ਸਾਲ ਦੇ ਲੁਟੇਰੇ ਪੁਲਿਸ ਨੇ ਕੀਤੇ ਕਾਬੂ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਸ਼ਾਮ 6 ਵਜੇ ਦੇ ਕਰੀਬ ਪੁਕੀਨੋ ‘ਚ ਸਥਿਤ ਬੋਟਲ-ਓ ਲਿਕਰ ਸਟੋਰ ਤੇ ਕੁੱਝ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆਂ।ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਦੀ ਉਮਰ 13 ਤੋਂ 15 ਸਾਲਾਂ ਦੇ ਕਰੀਬ ਹੈ ਤੇ ਲੁਟੇਰਿਆਂ ਦੀ ਗਿਣਤੀ 5 ਦੱਸੀ ਗਈ ਹੈ।ਚੋਰਾਂ ਲੁੱਟ ਨੂੰ ਅੰਜਾਮ ਦੇ ਮੌਕੇ ਤੋਂ ਇੱਕ ਚੋਰੀ ਦੀ ਗੱਡੀ ਵਿੱਚ ਫਰਾਰ ਹੋ ਗਏ, ਜਿਨ੍ਹਾਂ ਨੂੰ ਕਾਫੀ ਮੁਸ਼ਕੱਤ ਤੋਂ ਬਾਅਦ ਪੁਲਿਸ ਵੱਲੋਂ ਗ੍ਰਿਫਤਾਰ ਕਰ ਕੀਤਾ ਗਿਆ।ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਕੋਲ ਤੇਜਧਾਰ ਹਥਿਆਰਾਂ ਦੇ ਨਾਲ ਸ਼ੋਟਗੰਨ ਤੇ ਪਿਸਤੌਲ ਸਨ।