Home » ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਦੇ  ਨਾਲ ਦਾਖਲ ਹੁੰਦੇ 14 ਭਾਰਤੀ ਕਾਬੂ…
Home Page News India India News World World News

ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਦੇ  ਨਾਲ ਦਾਖਲ ਹੁੰਦੇ 14 ਭਾਰਤੀ ਕਾਬੂ…

Spread the news

 ਯੂਐਸਏ ਬਾਰਡਰ ਪੈਟਰੋਲ ਨੇ ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਹੋਏ 14 ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੂੰ ਗ੍ਰਿਫਤਾਰ  ਕੀਤਾ ਹੈ। ਜਿਸ ਨੂੰ ਇਕ ਭਾਰਤੀ ਮੂਲ ਦਾ ਜੀਪ ਚਾਲਕ ਜੀਪ ਵਿੱਚ ਪੂਰੀ ਤਰਾਂ ਤੁੰਨ ਕੇ ਕੈਨੇਡਾ ਤੋ ਅਮਰੀਕਾ ਲਿਆ ਰਿਹਾ ਸੀ।ਜਿਹਨਾਂ ਨੂੰ ਅਮਰੀਕਾ ਦੀ ਸਰਹੱਦ ਤੇ ਗ੍ਰਿਫਤਾਰ ਕੀਤਾ  ਗਿਆ, ਇੰਨਾਂ ਲੋਕਾਂ ਦੀ ਜੀਪ ਨੂੰ ਯੂਐਸ ਬਾਰਡਰ ਪੈਟਰੋਲ ਦੀ ਗਸ਼ਤੀ ਟੁਕੜੀ ਨੇ ਜਦੋ ਰੋਕਿਆ , ਅਤੇ ਜਾਂਚ ਪੜਤਾਲ ਕੀਤੀ ਗਈ ਤਾ ਉਸ ਜੀਪ ਦੇ ਵਿੱਚੋ 14 ਭਾਰਤੀ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਲਿਜਾ ਰਹੇ ਇਸ ਭਾਰਤੀ ਮੂਲ ਦੇ ਜੀਪ ਚਾਲਕ  ਅਭਿਸ਼ੇਕ ਭੰਡਾਰੀ ਦੇ ਵਿਰੁੱਧ ਮਨੁੱਖੀ ਤਸਕਰੀ ਦੇ ਦੋਸ਼ ਆਇਦ ਕਰਕੇ ਉਸ ਨੂੰ ਗ੍ਰਿਫਤਾਰ  ਕੀਤਾ ਗਿਆ ਹੈ।ਇਹ ਭਾਰਤੀ ਮੂਲ ਦੇ ਮਨੁੱਖੀ ਤਸ਼ਕਰ ਨੂੰ ਯੂਐਸ ਬਾਰਡਰ ਪੈਟਰੋਲ ਨੇ ਸਰਹੱਦੀ ਇਲਾਕੇ ਵਿੱਚ ਜਦੋ ਜੀਪ ਇੰਨਾਂ ਦੀ ਜੀਪ ਇਕ ਕੱਚੇ ਰਸਤੇ ਤੋਂ ਲੰਘ ਰਹੀ ਸੀ ਤਾ ਬਾਰਡਰ ਪੈਟਰੋਲ ਦੀ ਗਸ਼ਤੀ ਟੁਕੜੀ ਨੂੰ ਉਹਨਾਂ ਦੀ ਜੀਪ ਨਜ਼ਰ ਆਈ ਜਦੋ ਉਹਨਾਂ ਵੱਲੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਵਿੱਚ  ਹੱਦ ਤੋਂ ਜ਼ਿਆਦਾ ਮੁਸਾਫਰ ਸਵਾਰ ਦੇਖੇ, ਅਤੇ ਉਨ੍ਹਾਂ ਨੂੰ ਮਨੁੱਖੀ ਤਸ਼ਕਰੀ ਦੀ ਸ਼ੱਕ ਪੈਣ ਤੇ ਉਹਨਾਂ ਵੱਲੋਂ ਉਸ ਕੋਲੋ ਪੁੱਛ-ਪੜਤਾਲ ਕੀਤੀ ਗਈ ਅਤੇ ਜੀਪ ਚਲਾ ਰਿਹਾ ਭਾਰਤੀ ਮੂਲ ਦਾ ਅਭਿਸ਼ੇਕ ਭੰਡਾਰੀ ਉਹਨਾਂ ਨੂੰ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ, ਜਿਸ ਨੂੰ ਗ੍ਰਿਫ਼ਤਾਰ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਯੂਐਸਏ ਬਾਰਡਰ ਪੈਟਰੋਲ ਦੁਆਰਾ ਪਿਛਲੇ ਤਿੰਨ ਸਾਲਾ ਵਿੱਚ ਕੈਨੇਡਾ-ਅਮਰੀਕਾ ਦੀ ਸਰਹੱਦ ’ਤੇ  ਕਾਬੂ ਕੀਤੇ ਭਾਰਤੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।ਤਸਕਰੀ ਕਰਨ ਵਾਲੇ ਭਾਰਤੀ ਮੂਲ ਦੇ ਜੀਪ ਡਰਾਈਵਰ ਨੇ ਯੂਐਸ ਪੈਟਰੋਲ ਨੂੰ ਕਿਹਾ ਕਿ ਉਸ ਨੂੰ ਇਕ ਜਾਸੂਸੀ ਨਾਵਲ ਵਾਂਗ ਤਸ਼ਕਰੀ ਕਰਨ ਲਈ ਭਰਤੀ ਕੀਤਾ ਗਿਆ ਸੀ, ਜੋ ਤਸ਼ਕਰੀ ਨੈੱਟਵਰਕਾਂ ਵਿੱਚ ਤਬਦੀਲੀ ਦੀ ਜਾਣਕਾਰੀ ਵੀ ਦਿੰਦਾ ਸੀ।ਇੰਨਾਂ ਨੂੰ  ਨਿਊਯਾਰਕ ਦੀ ਉੱਤਰੀ ਜ਼ਿਲ੍ਹੇ ਦੀ ਅਦਾਲਤ ਵਿੱਚ ਦੌਸ਼ ਆਇਦ ਕਰਕੇ ਪੇਸ਼ ਕੀਤਾ ਗਿਆ।ਯੂਐਸਏ ਬਾਰਡਰ ਪੈਟਰੋਲ ਦਾ ਕਹਿਣਾ ਹੈ ਕਿ ਉਹਨਾਂ ਨੇ ਕਿਊਬਿਕ (ਕੈਨੇਡਾ) ਤੋ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਪਿਛਲੇ 10 ਮਹੀਨਿਆ ਤੋ 4900 ਤੋ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।