ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਬੀਤੇ ਕੱਲ੍ਹ ਸ਼ਾਮ ਗਿਸਬੋਰਨ ਵਿਖੇ ਟੁਰਾਂਗਾਨੁਈ ਨਦੀ ‘ਚ ਇੱਕ ਨੌਜਵਾਨ ਦੇ ਡੁੱਬਣ ਕਾਰਨ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਪੁੱਜੇ ਐਮਰਜੈਂਸੀ ਵਿਭਾਗ ਵੱਲੋਂ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਉਸਨੂੰ ਬਚਾਇਆ ਨਾ ਜਾ ਸਕਿਆ।ਘਟਨਾ ਦੀ ਅਗਲੇਰੀ ਜਾਂਚ ਲਈ ਮਾਮਲਾ ਕੋਰੋਨਰ ਨੂੰ ਰੈਫਰ ਕਰ ਦਿੱਤਾ ਗਿਆ ਹੈ।